ਪੰਨਾ:ਜ਼ਫ਼ਰਨਾਮਾ ਸਟੀਕ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨)

(੬੮)ਖੁਦਾਵੰਦ ਏਜ਼ਦ ਜ਼ਮੀਨੋ ਜ਼ਮਾਂ।
ਕੁਨਿੰਦਹ ਅਸਤ ਹਰ ਯਕ ਮਕੀਨੋਂ ਮਕਾਂ॥

(٦٨) خداوند ایزد زمین و زماں - کننده است هر یک مکین و مکاں

ਖੁਦਾਵੰਦ = ਮਾਲਿਕ
ਏਜ਼ਦ = ਕਰਤਾਰ, ਉਤਪਤ
          ਕਰਨੇ ਵਾਲਾ
ਜ਼ਮੀਨੋ = ਜ਼ਮੀਨ-ਵ=ਧਰਤੀ -
         ਅਤੇ
ਜ਼ਮਾਂ = ਸਮਾਂ, ਪ੍ਰਲੋਕ, ਅਕਾਸ਼

ਕਨਿੰਦਹ - ਕਰਨੇਵਾਲਾ
ਅਸਤ = ਹੈ
ਹਰ ਯਕ - ਹਰਇਕ, ਹਰੇਕ
ਮਕੀਨੋਂ - ਮਕਾਨ ਵਿਖੇ
   ਰਹਿਣ ਵਾਲੇ, ਭਾਵ ਪੁਰਸ਼
ਮਕਾਂ - ਅਸਥਾਨ, ਥਾਉਂ

ਅਰਥ

ਓਹ ਮਾਲਿਕ ਲੋਕ ਪ੍ਰਲੋਕ ਦੇ ਉਤਪਤ ਕਰਨ ਵਾਲਾ ਹੈ, ਪੁਰਸ਼ਾਂ ਤੇ ਅਸਥਾਨਾਂ ਦੇ ਬਨਾਉਣ ਵਾਲਾ ਹੈ।

ਭਾਵ

ਹੇ ਔਰੰਗਜ਼ੇਬ! ਓਹ ਅਕਾਲ ਪੁਰਖ ਲੋਕ ਪ੍ਰਲੋਕ ਦਾ ਕੇਵਲ ਮਾਲਿਕ ਹੀ ਨਹੀਂ ਹੈ ਸਗਵਾਂ ਉਸਨੇ ਉਨਾਂ ਨੂੰ ਉਤਪਤ ਭੀ ਕੀਤਾ ਹੈ ਤੇ ਸਾਰੀਆਂ ਪ੍ਰਿਥਵੀਆਂ ਤੇ ਬ੍ਰਹਮੰਡਾਂ ਤੇ ਉਨ੍ਹਾਂ ਵਿਖੇ ਰਹਿਣ ਵਾਲੇ ਸਭ ਉਸਦੇ ਹੀ ਬਣਾਏ ਹੋਏ ਹਨ, ਕਿਆ ਤੂੰ ਨਹੀਂ ਜਾਣਦਾ ਕਿ ਤੇਰੇ ਉਤਪਤ ਕਰਨ ਵਾਲਾ ਭੀ ਓਹੀ ਅਕਾਲ ਪੁਰਖ ਹੈ ਇਸ ਲਈ ਤੈਨੂੰ ਚਾਹੀਦਾ ਹੈ ਕਿ ਤੂੰ ਉਸਨੂੰ ਹਰਦਮ ਯਾਦ ਰਖੇਂ ਤੇ ਉਸਦੀ ਉਤਪਤ ਕੀਤੀ ਹੋਈ ਸਿਸ਼੍ਟੀ ਨੂੰ ਦੁਖ ਨਾਂ ਦੇਵੇਂ।