ਪੰਨਾ:ਜ਼ਫ਼ਰਨਾਮਾ ਸਟੀਕ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੯)

ਅੰਤਿਕਾ

ਹੁਣ ਏਹ ਦਸਣਾ ਭੀ ਅਵਸ਼ਕ ਹੈ ਕਿ ਇਸ ਜ਼ਫਰ ਨਾਮੇ ਦੇ ਸੁਣਨ ਪਿਛੋਂ ਔਰੰਗਜ਼ੇਬ ਆਲਮਗੀਰ ਸ਼ਹਿਨਸ਼ਾਹ ਹਿੰਦ ਦੇ ਦਿਲ ਪਰ ਕੀ ਅਸਰ ਹੋਯਾ। ਅਤੇ ਗੁਰੂ ਜੀ ਦੇ ਅਗਮ

ਵਾਕ:- "ਚਹਾ ਸ਼ੁਦ ਚੂੰ ਬੱਚਰਾਂ ਕੁਸ਼ਤ ਚਾਰ।
     ਕਿ ਬਾਕੀ ਬਮਾਂਦਹ ਅਸਤ ਪੇਚੀਦਹ ਮਾਰ॥"
                    (ਦੇਖੋ ਸ਼ੇਰ ਨੰ: ੭੮)

ਉਸ ਜ਼ਹਿਰੀ ਸੱਪ ਅਰਥਾਤ ਖਾਲਸਾ ਭੁਜੰਗੀਆਂ ਨੇ ਕਿਸ ਪ੍ਰਕਾਰ ਉਨਾ ਦੁਸਟਾਂ ਦੋਖੀਆਂ ਨੂੰ ਪਛਾੜਿਆ, ਜਿਨਾਂ ਤੋਂ ਉਨਾਂ ਜ਼ੁਲਮ ਦੇ ਕਾਰਣ ਸਾਰਾ ਭਾਰਤ ਵਰਸ਼ ਥਰ ਥਰ ਕੰਬਦਾ ਸੀ ਤੇ ਜਿਨ੍ਹਾਂ ਨੇ ਸ੍ਰੀ ਗੁਰੂ ਜੀ ਨਾਲ ਧਰਮ ਵਿਰੁਧਤਾ ਕੀਤੀ ਅਤੇ ਗੁਰੂ ਜੀ ਦੇ ਨਿਰਅਪਰਾਧ ਮਾਸੂਮ ਬਚਿਆਂ ਨੂੰ ਕੰਧਾਂ ਵਿਖੇ ਚਿਣ ਕੇ ਸ਼ਹੀਦ ਕੀਤਾ। ਅਰ ਅਸਮਾਨੀ ਤਲਵਾਰ ਨੇ ਕਿਸ ਤਰਾਂ ਖਾਨਦਾਨ ਮੁਗਲੀਆ ਦਾ ਖਾਤਮਾ ਕੀਤਾ।

ਕਈ ਸਿਖ ਇਤਹਾਸਕਾਰ ਤਾਂ ਏਹ ਲਿਖਦੇ ਹਨ ਕਿ ਬਾਦਸ਼ਾਹ ਔਰੰਗਜ਼ੇਬ ਇਸ 'ਜ਼ਫਰਨਾਮੇ' ਦੇ ਪੜ੍ਹਨ: ਸਾਰ ਤਾਪ ਨਾਲ ਬੀਮਾਰ ਹੋਕੇ ਅੰਤਮ ਧਾਮ ਨੇ ਸਿਧਾਰ ਗਿਆ।

ਪਰ ਕਈ ਇਤਿਹਾਸ ਕਾਰਾਂ ਨੇ ਇਹ ਭੀ ਲਿਖਿਆ ਹੈ ਕਿ ਇਸ ਜ਼ਫਰਨਾਮੇ ਦੇ ਪੜਨ ਪਿਛੋਂ ਬਾਦਸ਼ਾਹ ਆਪਣੇ ਕੀਤੇ ਪਰ ਬਹੁਤ ਪਛਤਾਇਆ,ਤੇ ਪੰਜਾਬ ਦੇ ਸਾਰੇ ਹਾਕਮਾਂ ਵਲੋਂ ਸ਼ਾਹੀ ਫਰ ਮਾਨ ਜਾਰੀ ਕੀਤੇ, ਕਿ ਅਗੇ ਨੂੰ ਕੋਈ ਚੜਾਈ ਗੁਰੂ ਗੋਬਿੰਦ ਸਿੰਘ ਜੀ ਪਰ ਨਾ ਕੀਤੀ ਜਾਵੇ ਤੇ ਗੁਰੂ ਜੀ ਪਾਸ ਭੀ ਇਕ ਗੁਰ ਜਦਾਰ ਦੀ ਹਥੀਂ ਸ਼ਾਹੀ ਮਰਾਸਲਾ ਭੇਜਿਆ ਜਿਸ ਵਿਖੇ ਲਿਖਿਆ