ਪੰਨਾ:ਜ਼ਫ਼ਰਨਾਮਾ ਸਟੀਕ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮) ਕਿ ਸਾਹਿਬ ਸ਼ਊਰ ਅਸਤ ਆਜਿਜ਼ ਨਿਵਾਜ਼।
ਗ਼ਰੀਬੁਲ ਪ੍ਰਸਤੋ ਗ਼ਨੀਮੁਲ ਗੁਦਾਜ਼॥

(٨) که صاحب شعور است عاجز نواز + غریب الپرست و غنیم الگداز

ਕਿ = ਜੋ
ਸਾਹਿਬ = ਮਾਲਿਕ, ਸ੍ਵਾਮੀ
ਸ਼ਊਰ = ਬੁੱਧੀ, ਚਾਤ੍ਰਿਤਾ,
          ਸਮਝ
ਅਸਤ = ਹੈ
ਆਜਜ਼ ਨਿਵਾਜ਼ = ਦੀਨ ਰਖ੍ਯਕ

ਗਰੀਬੁਲਪਰਸਤੋ= ਗਰੀਬ-ਉਲ
     ਪਰਸਤ - ਵ
    ਗਰੀਬਾਂ-ਦੇ-ਮਾਨ ਦੇਣ
         ਵਾਲਾ ਅਤੇ
 ਅਰਥਾਤ ਦੀਨ ਦਿਆਲ ਹੈ
ਗ਼ਨੀਮੁਲ ਗੁਦਾਜ਼ ਗ਼ਨੀਮ-
  ਉਲ-ਗੁਦਾਜ਼, ਦੁਸ਼੍ਟਾਂ-ਦੇ-
   ਗਾਲਣਵਾਲਾ, ਭਾਵ
   ਵੈਰੀਆਂ ਦੇ ਨਾਸ਼ ਕਰਨ
    ਵਾਲਾ

ਅਰਥ

ਜੋ ਬੁੱਧੀ ਦਾ ਮਾਲਿਕ, ਦੀਨ ਰਖ੍ਯਕ ਗਰੀਬਾਂ ਨੂੰ ਪਾਲਨ ਵਾਲਾ ਤੇ ਦੁਸ਼੍ਟਾਂ-ਦੇ- ਗਾਲਣਵਾਲਾ ਹੈ॥

ਭਾਵ

ਹੇ ਔਰੰਗਜ਼ੇਬ! ਤੂੰ ਉਸ ਅਕਾਲ ਪੁਰਖ ਦੇ ਹੋਰ ਗੁਣ ਸੁਣ ਕਿ ਓਹ ਅਕਲ ਦਾ ਸ੍ਵਾਮੀ ਹੈ ਅਰਥਾਤ ਸੰਸਾਰ ਵਿਖੇ ਜਿਤਨੀ ਚਾਤ੍ਰਿਤਾ ਤੇ ਸਮਝ ਦਾਨਾਈ ਹੈ ਏਹ ਸਭ ਉਸ ਵਾਹਿਗੁਰੂ ਦੀ ਹੀ ਉਤਪੰਨ ਕੀਤੀ ਹੋਈ ਹੈ ਅਤੇ ਓਹ ਜਿਸਨੂੰ ਚਾਹੁੰਦਾ ਹੈ ਉਸਨੂੰ ਦਿੰਦਾ ਹੈ, ਜੋ ਕਮਜ਼ੋਰ ਤੇ ਨਿਰਬਲ ਹਨ ਉਨਾਂ ਦੀ ਪਾਲਨਾ ਤੇ ਰਖ੍ਯਾ ਕਰਦਾ ਹੈ ਅਤੇ ਜੋ ਤੇਰੇ ਵਰਗੇ ਜ਼ਾਲਮ ਹੰਕਾਰੀ ਹਨ ਉਨਾਂ ਨੂੰ ਮਾਰਨ ਵਾਲਾ ਹੈ।