ਪੰਨਾ:ਜ਼ਫ਼ਰਨਾਮਾ ਸਟੀਕ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦) ਕਿ ਦਾਨਸ਼ ਪਜ਼ੋ ਅਸਤ ਸਾਹਿਬ ਸ਼ਊਰ।
ਹਕ਼ੀਕ਼ਤ ਸ਼ਨਾਸ਼ਸਤੋ ਜ਼ਾਹਰ ਜ਼ਹੂਰ॥

   که دانش پژوه است و صاحب شعور  + حقیقت شناس است ظاهر ظهور (١٠)

ਕਿ = ਜੋ
ਦਾਨਸ਼ = ਅਕਲ, ਬੁੱਧੀ
ਪੁਜ਼ੋ, = ਪਰਪੱਕ, ਪੁਖਤਾ, ਪੱਕੀ
     ਪੂਰਨ
ਅਸਤ = ਹੈ
ਸਾਹਿਬ = ਮਾਲਿਕ, ਸ੍ਵਾਮੀ
ਸ਼ਊਰ = ਸਮਝ, ਬੁੱਧੀ
            ਚਤ੍ਰਾਈ, ਸੋਝੀਾ

ਹਕੀਕਤ=ਅਸਲੀਬਾਤ,
             ਸਚ,ਤਤ੍ਰ
ਸ਼ਨਾਸ਼ = ਪਛਾਣਨੇ ਵਾਲਾ
ਅਸਤੋ = ਹੈ
ਜ਼ਾਹਰ = ਪ੍ਰਗਟ, ਪ੍ਰਤਖ
ਜ਼ਹੂਰ = ਜ਼ਹੂਰਾ, ਪ੍ਰਤਾਪ, ਕੁਦਰਤ

ਅਰਥ

ਕਿ ਜਿਸਦੀ ਅਕਲ ਪਰਪੱਕ ਹੈ, ਸਮਝ ਦਾ ਸ੍ਵਾਮੀ ਹੈ ਤੇ ਤਤ੍ਵ ਬਾਤ ਦੇ ਪਛਾਨਣੇ ਵਾਲਾ ਹੈ, ਤੇ ਜਿਸਦਾ ਪ੍ਰਤਾਪ ਪ੍ਰਗਟ ਹੈ॥

ਭਾਵ

ਹੇ ਔਰੰਗਜ਼ੇਬ ਜਿਸ ਅਕਾਲ ਪੁਰਖ ਦੀ ਬਣਾਈ ਹੋਈ ਸਾਬਤ ਸੂਰਤ ਨੂੰ ਤੁਸੀ ਭੰਨਕੇ ਆਪਣੇ ਮਤ ਦਾ ਪ੍ਰਚਾਰ ਕਰਦੇ ਹੋ। ਇਸਤੋਂ ਤੁਸੀਂ ਏਹ ਪ੍ਰਗਟ ਕਰਦੇ ਹੈ ਕਿ ਉਸ ਖੁਦਾ ਨੂੰ ਇਤਨੀ ਸਮਝ ਨਹੀਂ ਸੀ। ਨਹੀਂ!ਨਹੀਂ!! ਉਸ ਅਕਾਲ ਪੁਰਖ ਦੀ ਅਕਲ ਪਰਪੱਕ ਹੈ ਓਹ ਦਾਨਾਈ ਦਾ ਮਾਲਕ ਹੈ ਤੇ ਠੀਕ ਜੋ ਕੁਝ ਕਰਣ ਜੋਗ ਸੀ ਉਸਨੂੰ ਕਰਦਾ ਹੈ ਅਤੇ ਇਹ ਸਭ ਕੁਝ ਉਸਦਾ ਹੀ ਪ੍ਰਤਾਪ ਹੈ, ਫੇਰ ਤੁਸੀ ਉਸਦੀ ਰਚਿਤ ਸੂਰਤ ਨੂੰ ਕਿਉਂ ਵਿਗਾੜਦੇ ਹੋ?