ਪੰਨਾ:ਜ਼ਫ਼ਰਨਾਮਾ ਸਟੀਕ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)

(੧੫)ਕਸੇ ਕੌਲ ਕੁੱਰਾਂ ਕੁਨਦ ਐਤਬਾਰ॥
ਹਮਾ ਰੋਜ਼ ਆਖ਼ਰ ਸ਼ਵਦ ਮਰਦ ਖ੍ਵਾਰ॥

(١٥) کسی قول قرآن کند اعتبار ― همان روز آخر شود مرد خوار)

ਕਸੇ = ਕੋਈ ਆਦਮੀ,
     ਜੋ ਕੋਈ ਆਦਮੀ
ਕੌਲ = ਇਕਰਾਰ, ਐਹਦ,
     ਬਾਤਚੀਤ, ਸੁਗੰਦ,ਸਪੱਥ
ਕੁੱਰਾਂਨ-ਮੁਸਲਮਾਨਾਂ ਦੀ ਪਵਿੱਤ੍ਰ
     ਕਿਤਾਬ, ਮੁਸਲਮਾਨਾਂ
     ਦੀ ਧਰਮ ਪੁਸਤਕ
ਕੁਨਦ = ਕਰੇ
ਐਤਬਾਰ - ਭਰੋਸਾ, ਵਿਸ਼੍ਵਾਸ
     

ਹਮਾ = ਉਸੀ, ਓਹੀ
ਰੋਜ਼ = ਦਿਨ
ਆਖ਼ਰ = ਅੰਤ
ਸ਼ਵਦ = ਹੁੰਦਾ ਹੈ
ਮਰਦ = ਆਦਮੀ, ਪੁਰਸ਼
ਖ੍ਵਾਰ - ਖ਼ਰਾਬ, ਦੁਰਦਸ਼ਾ

ਅਰਥ

ਜੋ ਕੋਈ ਆਦਮੀ ਕੁਰਾਨ ਦੀ ਸੌਂਹ ਉਤੇ ਭਰੋਸਾ ਕਰੇ ਉਸੀ ਦਿਨ ਓਹ ਆਦਮੀ ਅੰਤ ਨੂੰ ਖਰਾਬ ਹੁੰਦਾ ਹੈ॥

ਭਾਵ

ਹੇ ਔਰੰਗਜ਼ੇਬ ਇਸ ਤੇਰੇ ਰਾਜ ਵਿਖੇ ਏਹ ਦਸ਼ਾ ਹੋ ਗਈ ਹੈ ਜੋ ਕੋਈ ਆਦਮੀ ਤੇਰੋ ਸਰਦਾਰਾਂ ਦੀ ਕੁਰਾਨ ਦੀ ਸੌਂਹ ਪਰ ਭਰੋਸਾ ਕਰਦਾ ਹੈ ਉਸੀ ਦਿਨ ਉਸਦੀ ਦੁਰਦਸ਼ਾ ਹੁੰਦੀ ਹੈ, ਕਿਆ ਤੂੰ ਇਸ ਬਾਤ ਨੂੰ ਪਸਿੰਦ ਕਰਦਾ ਹੈਂ ਕਿ ਤੁਹਾਡੀ ਧਰਮ ਪੁਸਤਕ ਇਸ ਪ੍ਰਕਾਰ ਬਦਨਾਮ ਹੋਵੇ? ਤੇ ਅੱਗੇ ਨੂੰ ਸਭ ਲੋਕ ਜਾਣ ਗਏ ਹਨ ਤੇ ਕੋਈ ਹੁਣ ਕੁਰਾਨ ਦੀ Ñਹ ਪਰ ਭਰੋਸਾ ਨਹੀਂ ਕਰਦਾ ਹੈ॥