ਪੰਨਾ:ਜ਼ਫ਼ਰਨਾਮਾ ਸਟੀਕ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੫)

(੨੦)ਬਸੇ ਹਮਲਹ ਕਰਦਹ ਬਸੇ ਜ਼ਖਮ ਖ਼ੁਰਦ।
ਦੋ ਕਸ ਰਾਂ ਬਜਾਂ ਕੁਸ਼ਤ ਵ ਹਮ ਜਾਂ ਸਪੁਰਦ।

(۳۳) بسے حمله کرد و بسے زخم خورد - دو کس را به جاں کشت و هم جاں سپرد

ਬਸੇ=ਬਹੁਤ ਸਾਰੇ
ਹਮਲੇ=ਹੱਲੇ, ਚੜ੍ਹਾਈਆਂ, ਧਾਵੇ
ਕਰਦਹ=ਉਸਨੇ ਕੀਤੇ
ਬਸੇ=ਬਹੁਤ ਸਾਰੇ
ਜ਼ਖਮ=ਫੱਟ, ਘਾਉ, ਤਲਵਾਰ
     ਯਾ ਗੋਲੀ ਦੇ ਜ਼ਖਮ
ਖ਼ੁਰਦ=ਉਸਨੇ ਖਾਇਆ

ਦੋ = ਦੋ
ਕਸ = ਆਦਮੀ
ਰਾ = ਨੂੰ
ਬਜਾਂ = ਬ-ਜਾਂ = ਜਾਨ ਤੋਂ
(ਬ= ਤੋਂ, ਜਾਂ = ਜਾਨ)
ਕੁਸ਼ਤ = ਉਸਨੇ ਜਾਂਨ ਤੋਂ
    ਮਾਰਿਆ ਕਤਲ ਕੀਤਾ।
ਜਾਂ = ਜਾਨ, ਜੀਵਨ
ਹਮ = ਭੀ
ਸਪੁਰਦ=ਉਸਨੇ ਸੌਂਪੀ,
ਉਸਨੇ ਦਿਤੀ

ਅਰਥ

ਉਸਨੇ ਬਹੁਤ ਸਾਰੇ ਹੱਲੇ ਕੀਤੇ ਤੇ ਬਹੁਤ ਸਾਰੇ ਜ਼ਖਮ ਖਾਧੇ, ਦੋ ਆਦਮੀਆਂ ਨੂੰ ਜਾਂਨ ਤੋਂ ਮਾਰਿਆ ਤੇ ਆਪਣੀ ਭੀ ਜਾਨ ਦੇ ਦਿੱਤੀ.

ਭਾਵ

ਹੇ ਔਰੰਗਜ਼ੇਬ! ਉਸ ਪਠਾਣ ਨੇ ਬਹੁਤ ਸਾਰੇ ਹੌਲੇ ਕੀਤੇ ਤੇ ਜ਼ਖਮ ਭੀ ਬਹੁਤ ਖਾਧੇ, ਸਾਡੇ ਦੋਨੋਂ ਸਾਹਿਬ ਜ਼ਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਸ਼ਹੀਦ ਕਰਕੇ ਅੰਤ ਨੂੰ ਓਹ ਭੀ ਆਪਣੀ ਜਾਨ ਦੇ ਗਿਆ