ਪੰਨਾ:ਜ਼ਫ਼ਰਨਾਮਾ ਸਟੀਕ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)

(੪੬)ਨ ਈਮਾਂ ਪ੍ਰਸਤੀ ਨ ਔਜ਼ਾਇ ਦੀਨ
ਨ ਸਾਹਿਬ ਸ਼ਨਾਸੀ ਨ ਮਹੰਮਦ ਯਕੀਨ

(٤٦) نه ایماں پرستی نه اوضاع دین- نه صاحب شناسی نه محمد یقین

ਨ = ਨਹੀਂ
ਈਮਾਂ ਪਰਸਤੀ=ਧਰਮ ਦੇ ਪੂਜਣ
      ਵਾਲਾ ਅਰਥਾਤ
          ਧਰਮ ਰੱਛਕ
ਨ = ਨਹੀਂ
ਔਜ਼ਾਇ ਦੀਨ = ਧਰਮ ਦੇ
      ਪ੍ਰਗਟ ਕਰਨ ਵਾਲਾ
      ਦੀਨਦਾਰ, ਧਾਰਮਿਕ.

ਨ = ਨਹੀਂ
ਸਾਹਿਬ=ਮਾਲਿਕ
ਸ਼ਨਾਸੀ = ਪਛਾਨਣ ਵਾਲਾ
ਨ = ਨਹੀਂ
ਮਹੰਮਦ = ਮੁਸਲਮਾਨਾਂ ਦੇ
      ਪਗੰਬਰ ਦਾ ਨਾਉਂ
      ਜਿਸ, ਪਰ ਉਨ੍ਹਾਂ ਦਾ
      ਵਿਸ਼੍ਵਾਸ ਹੈ
ਯਕੀਨ-ਭਰੋਸਾ

ਅਰਥ

ਨਾਂ ਤੂੰ ਧਰਮ ਦੀ ਪਾਲਨਾਂ ਕਰਣ ਵਾਲਾ ਹੈਂ ਨਾਂ ਦੀਨਦਾਰ ਹੈਂ ਤੂੰ ਮਾਲਿਕ ਨੂੰ ਪਛਾਣਦਾ ਹੈਂ ਤੇ ਨਾ ਹੀ ਮਹੰਮਦ (ਸਾਹਿਬ) ਉੱਤੇ ਤੇਰਾ ਭਰੋਸਾ ਹੈ।

ਭਾਵ

ਹੇ ਔਰੰਗਜ਼ੇਬ!ਨਾਂ ਤੂੰ ਇਨਸਾਫ ਕਰਣ ਵਾਲਾ ਹੈਂ ਨਾਂ ਤੂੰ ਦੀਨਦਾਰ ਹੀ ਹੈਂ, ਨਾਂ ਤੂੰ ਖ਼ਦਾ ਨੂੰ ਜਾਣਦਾ ਹੈਂ, ਨਾਂ ਤੇਰਾ ਮੁਹੰਮਦ ਸਾਹਿਬ ਉੱਤੇ ਹੀ ਯਕੀਨ ਹੈ, ਕਿਉਕਿ ਜੇ ਇਹ ਤੇਰੇ ਵਿਖੇ ਸਾਰੇ ਗੁਣ ਹੁੰਦੇ ਤਾਂ ਤੂੰ ਕਦੇ ਭੀ ਇਸ ਪ੍ਰਕਾਰ, ਸਾਡੇ ਨਾਲ ਕੁਰਾਨ ਦੀ ਸੌਂਹ ਖਾਕੇ ਧੋਖਾ ਨਾ ਕਰਦਾ।