ਪੰਨਾ:ਜ਼ਫ਼ਰਨਾਮਾ ਸਟੀਕ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫)

(੫੨)ਅਗਰ ਹਜ਼ਰਤੇ ਖੁਦ ਸਿਤਾਦਹ ਸ਼ਵਦ।
ਬਜਾਨੋ ਦਿਲੇ ਕਾਰ ਵਾਜ਼ਹ ਸ਼ਵਦ॥

(٥٢) اگر حضرتِ خود ستاده شود - بجان و دلِ کار واضح شود

ਅਗਰ : ਜੇਕਰ
ਹਜ਼ਰਤੇ : ਬਾਦਸ਼ਾਹ
ਭਾਵ ਔਰੰਗਜ਼ੇਬ
ਖੁਦ = ਆਪ ·
ਸਿਤਾਹ ਸ਼ਵਦ = ਖੜਾ ਹੋਵੇ

ਬਜਾਨੋ ਦਿਲੇ = ਬ-ਜਾਂਨ-
  ਵ-ਦਿਲ=ਨਾਲ-ਜਾਂਨ-ਤੇ-
    ਦਿਲ=ਦਿਲ ਤੇ ਜਾਂਨ ਨਾਲ
ਕਾਰ = ਕੰਮ
ਵਾਜ਼ਹ = ਪ੍ਰਗਟ, ਜ਼ਾਹਰ
ਸ਼ਵਦ = ਹੋਵੇ

ਅਰਥ

ਹੈ ਬਾਦਸ਼ਾਹ ! ਜੇਕਰ ਤੂੰ ਆਪ ਸਾਹਮਣੇ ਖੜਾ ਹੋਵੇ, ਦਿਲ ਤੇ ਜਾਨ ਨਾਲ ਕੰਮ ਪ੍ਰਗਟ ਹੋ ਜਾਵੇ ।

ਭਾਵ

ਹੇ ਔਰੰਗਜ਼ੇਬ! ਜੇ ਤੂੰ ਕਿਤੇ ਸਾਡੇ ਸਾਹਮਣੇ ਖੜਾ ਹੋਵੇਂ ਫੇਰ ਮੈਂ ਤੈਨੂੰ ਦਿਲੋਂ ਜਾਨ ਨਾਲ ਅਰਥਾਤ ਪੂਰੀਆਂ ਪੂਰੀਆਂ ਬਾਤਾਂ ਪ੍ਰਗਟ ਕਰਾਂ ਕਿ ਤੇਰੇ ਸਰਦਾਰਾਂ ਨੇ ਕਿਸੇ ਪ੍ਰਕਾਰ ਸਾਡੇ ਨਾਲ ਦਗ਼ੇ ਕੀਤੇ ਅਰ ਧੋਖੇ ਦਿੱਤੇ ਕਿਉਂ ਜੋ ਲਿਖਣ ਵਿਖੇ ਸਾਰੀਆਂ ਬਾਤਾਂ ਨਹੀਂ ਆ ਸਕਦੀਆਂ ਹਨ, ਇਸੀ ਕਰਕੇ ਇਹ ਲਿਖਿਆ ਹੈ ਕਿ ਜੇ ਤੂੰ ਸਾਡੇ ਸਾਹਮਣੇ ਖੜਾ ਹੋਵੇਂ ਅਤੇ ਆਮੇਂ ਸਾਹਮਣੇ ਬਾਤ ਕਰਨ ਤੋਂ ਇਹ ਲਾਭ ਹੁੰਦਾ ਹੈ ਕਿ ਜਿਸਦੀ ਗ਼ਲਤੀ ਯਾ ਭੁਲ ਹੁੰਦੀ ਹੈ ਓਹ ਪ੍ਰਗਟ ਹੋ ਜਾਂਦੀ ਹੈ, ਜੋ ਲਿਖਤ ਦ੍ਵਾਰਾ ਯਾ ਵਕੀਲਾਂ ਦੀ ਰਾਹੀਂ ਕਦੇ ਦੂਰ ਨਹੀਂ ਹੋ ਸਕਦੀ ਹੈ।