ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਡਾ ਆਮਦਨੀ ਦਾ ਵਸੀਲਾ ਹੈ।

'ਅਲਕੋਹਲਿਜ਼ਮ' (ਸ਼ਰਾਬੀਪਣ ਸ਼ਬਦ ਅੱਜਕੱਲ੍ਹ ਮੈਡੀਕਲ ਖੇਤਰ ਵਿੱਚ ਪ੍ਰਚਲਿਤ ਨਹੀਂ ਰਿਹਾ ਪਰ ਆਮ ਜਨਤਾ ਵਿੱਚ ਅਜੇ ਵੀ ਪ੍ਰਚਲਿਤ ਹੈ। ਇਸਨੂੰ ਇਉਂ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ - "ਸ਼ਰਾਬ ਦੇ ਲੰਮੇ ਅਤੇ ਜ਼ਿਆਦਾ ਇਸਤੇਮਾਲ ਤੋਂ ਪੈਦਾ ਹੋਣ ਵਾਲੀ ਬੀਮਾਰੀ ਜਿਹੜੀ ਕਈ ਮਾਨਸਿਕ, ਸਮਾਜਿਕ ਅਤੇ ਸਰੀਰਕ ਸਮੱਸਿਆਵਾਂ ਪੈਦਾ ਕਰਦੀ ਹੈ।"

ਅਮਰੀਕਨ ਮਾਹਿਰਾਂ ਮੁਤਾਬਕ ਸ਼ਰਾਬ ਦੇ ਨਿਰਭਰਤਾ ਵਾਲੇ ਮਰੀਜ਼ ਵਿੱਚ ਨਿਮਨਲਿਖਤ ਤਿੰਨ ਪੈਟਰਨਜ਼ ਵਿੱਚੋਂ ਕੋਈ ਇੱਕ ਦੇਖਿਆ ਜਾ ਸਕਦਾ ਹੈ: (1) ਸ਼ਰਾਬ ਦੀ ਤਕੜੀ ਮਾਤਰਾ ਦਾ ਰੋਜ਼ਾਨਾ ਇਸਤੇਮਾਲ ਤਾਂ ਕਿ ਉਸਦੀ ਰੋਜ਼ਮਰਾ ਦੀ ਜ਼ਿੰਦਗੀ ਚਲਦੀ ਰਹਿ ਸਕੇ। (2) ਹਫ਼ਤੇ ਦੇ ਅਖੀਰ ਤੇ ਦੱਬ ਕੇ ਪੀਣਾ। (3) ਕਈ ਕਈ ਦਿਨ ਜਾਂ ਹਫ਼ਤੇ, ਦਿਨ ਰਾਤ ਪੀਣੀ ਅਤੇ ਫਿਰ ਕਈ ਹਫ਼ਤਿਆਂ ਜਾਂ ਮਹੀਨਿਆਂ ਦਾ ਸੈਫ਼ੀਪੁਣਾ।

ਤੀਸਰੀ ਤਰ੍ਹਾਂ ਦੇ ਪੈਟਰਨ ਨੂੰ “ਬਿੰਜ ਡਰਿਕਿੰਗ' ਜਾਂ 'ਸ਼ਰਾਬਪੁਣੇ ਦੇ ਦੌਰ ਕਿਹਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਮਰੀਜ਼ ਦੇ ਵਿਓਹਾਰ ਵਿੱਚ ਹੇਠ ਲਿਖੀਆਂ'ਖਾਸੀਅਤਾਂ ਦੇਖੀਆਂ ਜਾ ਸਕਦੀਆਂ ਹਨ

1. ਸ਼ਰਾਬ ਦੀ ਮਾਤਰਾ ਘਟਾਉਣ ਜਾਂ ਬੰਦ ਕਰਨ ਵਿੱਚ ਨਾਕਾਮਯਾਬੀ।

2. ਸਹੁੰ ਖਾ ਕੇ, ਵਰਤ ਰੱਖ ਕੇ, ਕਿਤੇ ‘ਮੱਥਾ ਟੇਕ ਕੇ ਜਾਂ ਹੋਰ ਕਿਸੇ ਯਤਨ ਦੁਆਰਾ ਵਾਰ-ਵਾਰ ਪੀਣ ਤੇ ਕਾਬੂ ਕਰਨ ਦੀਆਂ ਕੋਸ਼ਿਸ਼ਾਂ।

3.ਪੀਣ ਦੇ 'ਦੋਰੇ-ਜਦੋਂ ਘੱਟੋ ਘੱਟ ਦੋ ਦਿਨ (ਜਾਂ ਇਸਤੋਂ ਵੱਧ ਸਮਾਂ) ਸ਼ਰਾਬ ਦੇ ਨਸ਼ੇ ਵਿੱਚ ਰਹੇ।

4.ਕਦੇ ਕਦਾਈਂ ਕੱਚੀ ਸ਼ਰਾਬ (ਲਾਹਣ) ਜਾਂ ਅਜਿਹਾ ਹੀ ਕੁਝ ਹੋਰ ਵੀ ਪੀ ਜਾਣਾ।

5.ਸ਼ਰਾਬ ਦੇ ਨਸ਼ੇ ਵਿੱਚ ਜੋ ਕੁਝ ਕੀਤਾ ਜਾ ਬੋਲਿਆ, ਨਸ਼ਾ

ਉਤਰਨ 'ਤੇ ਭੁੱਲ ਜਾਣਾ (ਬਲੈਕ ਆਊਟ)।

੧੯