ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਹਮਦਰਦੀ ਨਹੀਂ ਦਿਖਾਈ ਜਾ ਸਕਦੀ, ਅਤੇ ਜਲੌਰੇ ਲਈ ਹਮਦਰਦੀ ਪੈਦਾ ਕਰਨਾ ਕਹਾਣੀ ਦਾ ਮੁੱਖ ਮੰਤਵ ਹੈ।

ਲੱਛੀ ਤੇਰੇ ਬੰਦ ਨਾ ਬਣੇ ਵਿਚ ਸਾਰੀ ਦਿਲਚਸਪੀ ਬਾਂਡੇ ਕਰਨੈਲ ਸਿੰਘ ਦਾ ਵਿਆਹ ਹੋਣ ਜਾਂ ਨਾ ਹੋਣ ਵਿਚ ਹੈ। ਜਦੋਂ ਇਹ ਦਿਲਚਸਪੀ ਖ਼ਤਮ ਹੋ ਜਾਂਦੀ ਹੈ, ਤਾਂ ਕਰਨੈਲ ਸਿੰਘ ਦੀ ਮੌਤ ਕਰਵਾ ਦਿੱਤੀ ਜਾਂਦੀ ਹੈ, ਕਿਉਂਕਿ ਸੁਖਾਂਤ ਕਹਾਣੀ ਦੇ ਸਮੁੱਚੇ ਮਾਹੌਲ ਨਾਲ ਅਤੇ ਪਿੱਛੇ ਕੰਮ ਕਰਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ। ਇਸ ਕਹਾਣੀ ਵਿਚ ਵੀ ਉਪਭਾਵਕਤਾ ਦਾ ਚੱਕਰ ਵਿਆਹ ਨਾਲ ਸੰਬੰਧਿਤ ਆਖ਼ਰੀ ਘਟਣਾ (ਵਿਚੋਲੇ ਜੰਗ ਸਿੰਘ ਦੀ ਬੇਈਮਾਨੀ ਸਾਹਮਣੇ ਆਉਣ) ਨਾਲ ਸ਼ੁਰੂ ਹੋ ਜਾਂਦਾ ਹੈ, ਅਤੇ ਕਹਾਣੀ ਵਿਚਲੇ ਇਸ ਮੋੜੇ ਤੋਂ ਹੀ ਕੋਈ ਸਿਆਣਾ ਪਾਠਕ ਅੰਤ ਦਾ ਅੰਦਾਜ਼ਾ ਲਾ ਸਕਦਾ ਹੈ। ਕਹਾਣੀ ਦਾ ਆਰੰਭ ਵੀ ਇਕ ਗ਼ਲਤ ਤਰ੍ਹਾ ਦੇ ਵਿਰੋਧ ਨੂੰ ਪੇਸ਼ ਕਰਨ ਨਾਲ ਹੁੰਦਾ ਹੈ। ਬਾਂਡਾਂ ਕਾਰੀਗਰ ਰਿਕਸ਼ੇ ਵਾਲੇ ਨੂੰ ਇਕ ਘਟੀਆ ਨਸਲ ਦਾ ਜੀਵ ਬਣਾ ਕੇ ਪੇਸ਼ ਕਰੇ ਰਿਹਾ ਹੈ।

'ਬੱਦਲਾਂ ਵਿਚ ਧੁੱਪ ਦੀ ਲੀਕ' ਖੜੀ ਹੀ ਇਕ ਗ਼ਲਤ ਤਰ੍ਹਾਂ ਦੇ ਵਿਰੋਧ ਦੇ ਸਿਰ ਉਤੇ ਹੈ। "ਦੇਖ ਲਾਭ ਮੰਨੀ ਤੇਰੀ ਗੱਲ ਬਈ ਅੱਖਾਂ ਬਿਨਾਂ ਕੁਝ ਨਹੀਂ ਬਣਦਾ। ਪਰ ਕੀ ਨੌਕਰੀ ਵੀ ਕਿਹੜੀ ਮਿਲਦੀ ਹੈ ਕਿਤੇ।" ਸੋ ਸਵਾਲ ਇਹ ਨ ਨੁਚੜਦਾ ਹੈ: ਅੱਖਾਂ ਚਾਹੀਦੀਆ ਹਨ ਜਾਂ ਨੌਕਰੀ? ਅਤੇ ਕਹਾਣੀ ਦਾ ਜਵਾਬ ਨੌਕਰੀ ਦੇ ਹੱਕ ਵਿਚ ਹੈ, ਜੋ ਕਿ ਫਿਰੇ ਇਕ ਵਿਚਾਰਧਾਰਕ ਟੇਢ ਹੈ, ਜਿਸ ਵਿਚ ਰੋਟੀ ਦਾ ਮਸਲਾ ਸਰਬ-ਪ੍ਰਥਮ ਮਸਲਾ ਹੈ। ਅਤੇ ਕਹਾਣੀ ਵਿਚ ਇਹ ਦੋਵੇਂ ਚੀਜ਼ਾਂ ਅਜੇ ਸੰਭਾਵਨਾ ਦੀ ਪੱਧਰ ਉਤੇ ਹਨ, ਸੁਨਿਸਚਤਤਾ ਦੀ ਪੱਧਰ ਉਤੇ ਨਹੀਂ, ਜਿਸ ਕਰਕੇ ਹਲ ਹੋਰ ਵੀ ਉਪਭਾਵਕ ਲਗਦਾ ਹੈ।

ਸੋ ਠੀਕ ਵਿਸ਼ੇ ਦੀ ਚੋਣ, ਉਸ ਦੀ ਠੀਕ ਪੇਸ਼ਕਾਰੀ ਅਤੇ ਹੱਲ ਲਗਭਗ ਸਾਰੀਆਂ ਕਹਾਣੀਆਂ ਵਿਚ ਹੀ ਸਮੱਸਿਆ ਬਣੇ ਹੋਏ ਹਨ। ਜਿਥੇ ਨਿਸਚਿਤਤਾ ਹੈ ਵੀ, ਉਹ ਐਸੀ ਨਹੀਂ ਜਿਹੜੀ ਸਾਡੀ ਸਮਝ ਅਤੇ ਸੰਵੇਦਨਾ ਨੂੰ ਕੋਈ ਨਵਾਂ ਪਸਾਰ ਦੇ ਸਕੇ। 'ਬੌਣਾ' ਕਹਾਣੀ ਹੀਰਾ ਸਿੰਘ ਦਰਦ ਦੀ 'ਪੀਰ ਗਾਲੜ ਸ਼ਾਹ’ ਦੀ ਹੀ ਪਰੰਪਰਾ ਵਲ ਨੂੰ ਪਿੱਛੇ ਜਾਂਦੀ ਹੈ। ਇਥੇ ਵੀ ਕਹਾਣੀ ਦੀ ਬਣਤਰ ਅਖੀਰ ਤਕ ਆਪਣਾ ਭੇਤ ਸਾਂਭ ਰੱਖਣ ਦੀ ਸਮਰੱਥਾ ਨਹੀਂ ਰਖਦੀ। ਸੁਣਿਆਰੇ ਦਾ ਮੁਸ਼ਕੜੀਆਂ ਵਿਚ ਹਸਦਿਆਂ ਤਵੀਤ ਹਵਾਲੇ ਕਰਨਾ ਅੰਤ ਦਾ ਭੇਤ ਪਹਿਲਾਂ ਹੀ ਖੁੱਲ੍ਹ ਜਾਂਦਾ ਹੈ।

ਇਸੇ ਤਰ੍ਹਾਂ ਕਰ ਕਿਸਦਾ ਹੈ? ਨਾਂ ਦੀ ਕਹਾਣੀ ਵਿਚ ਇਹ ਏਡਾ ਵੱਡਾ ਸਵਾਲ ਸਿਰਫ਼ ਇਹ ਜਵਾਬ ਦੇਣ ਲਈ ਉਠਾਉਣਾ ਕਿ "ਇਥੇ ਤਾਂ ਆਵਾ ਹੀ ਊਤਿਆ ਪਿਆ ਹੈ", ਜਾਂ "ਇਸ ਹਮਾਮ ਵਿਚ ਤਾਂ ਸਾਰੇ ਹੀ ਨੰਗੇ ਹਨ", ਇਕ ਸਾਧਾਰਣ ਪੱਧਰ ਦੇ ਅਬੌਧਕ ਪ੍ਰਤਿਕਰਮ ਨੂੰ ਸਾਹਿਤਕ ਪ੍ਰਮਾਣਿਕਤਾ ਦੇਣਾ ਹੈ। ਹਾਲਾਂ ਕਿ ਜੇ ਆਖ਼ਰੀ ਘਟਣਾ ਨੂੰ ਛੱਡ ਦੇਈਏ ਤਾਂ ਕੁਝ ਪਾਤਰਾਂ ਦੇ ਚਰਿਤ-fਚਣ ਦੇ ਪੱਖ ਇਸ ਵਿਚ ਚੰਗੀ

146