ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤ ਕਹਾਣੀਆਂ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਮਲਕਾ ਪੁਰ ਇਤਨਾ ਰੀਝਿਆ, ਕਿ ਸਾਰੀ ਹਕੂਮਤ ਦੀ ਵਾਗ ਡੋਰ ਉਸੇ ਦੇ ਹਵਾਲੇ ਕਰ ਦਿਤੀ।
ਜਹਾਂਗੀਰ ਸਾਰਾ ਦਿਨ ਸ਼ਰਾਬ ਦੇ ਪਿਆਲੇ ਗਟਾ ਗਟ ਚੜਾਣ ਮਗਰੋਂ ਪ੍ਰੇਮ ਦੇ ਜਾਮ ਭਰ ਭਰ ਪੀਂਦਾ, ਤੇ ਇਸਤਰ੍ਹਾਂ ਜੀਵਨ ਦੇ ਦਿਨ ਐਸ਼-ਇਸ਼ਰਤ ਵਿਚ ਗੁਜ਼ਰਦੇ ਗਏ। ਉਹ ਆਖਿਆ ਕਰਦਾ ਸੀ ਮੈਂ ਤਾਂ ਸ਼ਰਾਬ ਦੇ ਇਕ ਪਿਆਲੇ ਪਿਛੇ ਨੂਰ ਜਹਾਂ ਦੇ ਹਵਾਲੇ ਸਾਰੀ ਹਕੂਮਤ ਕਰ ਦਿਤੀ ਹੈ। ਅਗਲੇ ਸਫਿਆਂ ਤੋਂ ਪਾਠਕਾਂ ਨੂੰ ਪਤਾ ਲਗ ਜਾਵੇਗਾ, ਕਿ ਕੀ ਸਚਮੁਚ ਜਹਾਂਗੀਰ ਦੇ ਕੰਮ ਸ਼ਰਾਬ ਪੀਣ ਬਿਨਾਂ ਕੁਝ ਨਹੀਂ ਸੀ, ਤੇ ਕੀ ਠੀਕ ਹੀ ਨੂਰਜਹਾਂ ਹਕੂਮਤ ਚਲਾ ਰਹੀ ਸੀ?
ਜਹਾਂਗੀਰ ਦੀ ਸ਼ਰਾਬ ਦੀ ਵਾਦੀ ਦੀਆਂ ਕਥਾਵਾਂ ਦੂਰ ਦੂਰ ਫੈਲ ਗਈਆਂ ਸਨ। ਇਸ ਨਾਜ਼ਕ ਵਕਤ ਤੋਂ ਫਾਇਦਾ ਉਠਾਉਣ ਲਈ ਫਾਰਸ ਤੇ ਅਫਗਾਨਿਸਤਾਨ ਆਦਿ ਦੇਸ਼ਾਂ ਦੇ ਬਾਹਾਸਾਹਾ ਨੇ ਕਈ ਵਾਰ ਹਿੰਦ ਪੁਰ ਹਮਲਾ ਕਰਨ ਦੀ ਠਾਣੀ।
ਇਨ੍ਹੀਂ ਦਿਨੀਂ ਹੀ ਪਰਸ਼ੀਆਂ ਦੇਸ਼ ਦੇ ਬਾਦਸ਼ਾਹ ਨੇ ਹਿੰਦੂਸਤਾਨ ਨੂੰ ਆਪਣੇ ਕਬਜ਼ੇ ਵਿਚ ਲੈਣ, ਤੇ ਇਸ ਸੋਨੇ ਦੀ ਚਿੜੀ ਨੂੰ ਲੁਟਣ ਦਾ ਫ਼ੈਸਲਾ ਕੀਤਾ। ਉਸ ਨੂੰ ਪਤਾ ਲਗਾ, ਕਿ ਜਹਾਗੀਰ ਸ਼ਰਾਬ ਪੀ ਕੇ ਬੇਹੋਸ਼ ਪਿਆ ਰਹਿੰਦਾ ਹੈ ਉਹ ਇਤਨੀ ਸ਼ਰਾਬ ਪੀਦਾ ਹੈ, ਕਿ ਬੇਹੋਸ਼ ਹੋ ਜਾਣ ਤੇ ਹੀ ਪਿਆਲਾ ਉਸ ਹਥੋਂ ਛੁਟਦਾ ਹੈ। ਇਸ ਖਬਰ ਨੇ ਪਰਸ਼ੀਆਂ ਦੇ ਬਾਦਸ਼ਾਹ ਨੂੰ ਹੋਰ ਵੀ ਉਕਸਾਇਆ। ਉਹ ਆਪਣੇ ਨਾਲ ੨੦੦ ਹਥਿਆਰ-ਬੰਦ ਸਿਪਾਹੀ ਲੈ ਕੇ ਹਿੰਦੁਸਤਾਨ ਵਲ ਰਵਾਨਾ ਹੋਇਆ | ਆਪਣੇ ਸਾਥੀ ਸਿਪਾਹੀਆਂ ਨੂ ਉਸੇ ਨੇ ਵਖੋ ਵਖਰੇ ਰਾਹਾਂ ਤੋਂ ਆਗਰੇ ਵਲ ਤੋਰਿਆਂ, ਤੇ ਆਪਣੇ ਨਾਲ ਸਿਰਫ ਪੰਜ ਸਤ ਆਦਮੀ ਤੇ ਲੋੜੀਦੀ ਮਾਇਆ ਲੈ ਕੇ ਚਲ ਪਿਆ।

-੧੧੧-