ਪੰਨਾ:ਪੰਚ ਤੰਤ੍ਰ.pdf/263

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਮੋ ਤੰਤ੍ਰ

੨੫੫


ਤਥਾ॥ ਜੀਹ ਸੋਈ ਜਿਨਕੋ ਜਪੈ ਜਿਨ ਚਿਤਵੇਂ ਸੋ ਚਿੱਤ॥
     ਸੋਈ ਹਾਥ ਸੁਭ ਜਾਨੀਏ ਜਿਨ ਕੋ ਪੂਜੇ ਨਿੱਤ॥੧੩॥

ਅਨਅਚ

ਛਪੈ ਛੰਦ॥ਮਿਥ੍ਯਾ ਧ੍ਯਾਨ ਲਗਾਇ ਕੌਨ ਨਾਰੀ ਕੋ ਸੋਚੇ। ਰਾਖਨ ਕੋ ਸਮਰੱਥ ਕਾਮ ਪੀੜਤ ਨਹਿ ਮੋਚੇ। ਨਾਮ ਧਰਾਯੋ ਦ੍ਯਾਲ ਦਯਾ ਨਹਿ ਰੰਚਕ ਯਾਮੇਂ। ਕਾਮ ਬਧੂ ਇਸ ਕਹਿਯੋ ਕ੍ਰੋਧ ਨਹਿ ਉਪਜਿਯੋ ਤਾਂ ਮੇਂ। ਅਨਿਕ ਭਾਂਤ ਨਾਰਨ ਕਹਯੋ ਤਜੀ ਨ ਜਿਸੇ ਸਮਾਧ। ਸੋ ਜਿਨ ਨਿਤ ਰੱਖ੍ਯਾ ਕਰੇ ਹਮਰੀ ਮੇਟ ਉ੫ਧ॥੧੪॥

ਇਸ ਪ੍ਰਕਾਰ ਉਸਤਤ ਕਰ ਉਨ੍ਹਾਂ ਦੇ ਮਹੰਤ ਕੋਲ ਜਾ ਪ੍ਰਿਥਵੀ ਤੇ ਗੋਡੇ ਟਿਕਾ ਐਉਂ ਬੋਲਿਆ ਹੇ ਸ੍ਵਾਮੀ ਪ੍ਰਨਾਮ ਤਦ ਉਨ੍ਹਾਂ ਨੇ ਅਸੀਰਬਾਦ ਦਿੱਤੀ ਉਸ ਦੀ ਆਸੀਰਬਾਦ ਸਹਿਤ ਦੀਖਿਆ ਲੈ ਅਪਨੇ ਗਲ ਵਿਖੇ ਕਪੜਾ ਪਾਕੇ ਬੋਲਿਆ ਹੇ ਸ੍ਵਾਮੀ ਅਜ ਦੀ ਵਿਹਰਨ ਕ੍ਰਿਯਾ ਸਾਰਿਆਂ ਮੁਨੀਆਂ ਦੇ ਸਮੇਤ ਮੇਰੇ ਘਰ ਵਿਖੇ ਕਰਨੀ ਇਹ ਸੁਨ ਓਹ ਬੋਲੇ ਹੇ ਸ੍ਰਾਵਕ ਤੂੰ ਧਰਮਾਤਮਾ ਹੋ ਕੇ ਬੀ ਐਉਂ ਆਖਦਾ ਹੈ ਕਿ ਅਸੀਂ ਬ੍ਰਹਮਨ ਹਾਂ ਜੋ ਧਾਮਾ ਮੰਨੀਏ ਅਸੀਂ ਤਾਂ ਹਮੇਸ਼ਾ ਭਿਖਿਆ ਕਰਦੇ ਹੋਏ ਕਿਸੇ ਸ੍ਰਾਵਕ (ਸਰਾਉਗੀ) ਨੂੰ ਦੇਖ ਉਸਦੇ ਘਰ ਜਾ ਕੇ ਜੇਕਰ ਓਹ ਬਹੁਤ ਮਿੰਨਤ ਕਰੇ ਤਾਂ ਅਪਨੇ ਪ੍ਰਾਨਾਂ ਦੇ ਨਿਰਬਾਹ ਮਾਤ੍ਰ ਅੰਨ ਪਾਨੀ ਲੈਂਦੇ ਹਾਂ ਨਹੀਂ ਤਾਂ ਘਰ ਘਰਦੀ ਮਧੂਕੜੀ ਲੈ ਕੇ ਆਪਣਾ ਨਿਰਬਾਹ ਕਰਦੇ ਹਾਂ। ਸੋ ਤੂੰ ਜਾਹ ਅਤੇ ਫੇਰ ਏਹ ਬਾਤ ਸਾਨੂੰ ਨਾ ਕਹੀਂ॥ ਇਹ ਸੁਨਕੇ ਨਾਈ ਬੋਲਿਆ ਹੇ ਮਹਾਰਾਜ ਮੈਂ ਆਪਦੇ ਧਰਮ ਨੂੰ ਤਾਂ ਜਾਨਦਾ ਹਾਂ ਜੋ ਆਪ ਨੂੰ ਤਾਂ ਬਹੁਤੇ ਸਰਾਉਗੀ ਬੁਲਾਂਦੇ ਹਨ ਪਰ ਮੈਂ ਕੋਈ ਆਪਨੂੰ ਧਾਮਾ ਨਹੀਂ ਦੇਂਦਾ ਬਲਕਿ ਆਪਦੇ ਪੁਸਤਕਾਂ ਲਈ ਰੁਮਾਲ ਬੜੇ ੨ ਮੁੱਲ ਵਾਲੇ ਆਂਦੇ ਹੋਏ ਹਨ ਅਤੇ ਪੁਸਤਕਾਂ ਦੇ ਲਿਖਾਨੇ ਵਾਸਤੇ ਬਹੁਤ ਸਾਰਾ ਧਨ ਬੀ ਰੱਖਿਆ ਹੋਯਾ ਹੈ ਇਸ ਲਈ ਆਪੇ ਚੱਲਕੇ ਜੋ ੨ ਕੁਝ ਲੋੜ ਹੋਵੇ ਸੋ ਲੈ ਆਵੋ॥ ਇਸ ਪ੍ਰਕਾਰ ਉਨ੍ਹਾਂ ਨਾਲ ਪੱਕ ਕਰਕੇ ਨਾਈ ਆਪਨੇ ਘਰ ਨੂੰ ਗਿਆ ਅਤੇ ਬੜੇ ਸੁੰਦਰ ਖੈਰ ਦੀ ਲਕੜੀ ਦੇ ਡੰਡੇ ਤਿਯਾਰ ਕਰਕੇ ਇਕ ਪੈਹਰ ਦਿਨ ਚੜ੍ਹੇ ਆਪਨੇ ਬੂਹੇ ਨੂੰ ਬੰਦ ਕਰਕੇ ਫੇਰ ਜੈਨੀਆਂ ਦੇ ਮੰਦਿਰ ਨੂੰ ਗਿਆ ਅਤ ਓਹ ਜੋ ਭਿਖਿਆ ਕਰਨ ਲਈ ਵਾਰੋ ਵਾਰੀ ਅੰਦਰੋਂ ਨਿਕਲੇ ਸੇ