ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੋਟ ਬਾਜ਼ੀ

ਅਮ੍ਰਿਤਸਰ, ਲਾਹੌਰ ਗੁਜਰਾਂਵਾਲਾ ਆਦਿਕ ਸ਼ਹਿਰਾਂ ਵਿਚ ਅਖਾੜਿਆਂ ਵਿਚ ਮੁਕਾਬਲੇ ਦੇ ਬੈਂਤ ਬੋਲਣ ਦਾ ਰਿਵਾਜ ਚੋਖਾ ਚਿਰ ਰਿਹਾ, ਉਸ ਵਿਚ ਇਕ ਦੂਜੇ ਦੀ ਹੇਠੀ ਕਰਨ ਦਾ ਜਜ਼ਬਾ ਭੀ ਕੁਦਰਤੀ ਸੀ। ਮੀਰ ਅਤੇ ਸੌਦਾ ਦੀਆਂ ਛੇੜਖਾਨੀਆਂ ਭੀ ਚਲਦੀਆਂ ਸਨ। ਪੰਜਾਬੀ ਸ਼ਾਇਰਾਂ ਨੇ ਆਪਣੀ ਸਿਆਣਪ ਦਿਖਾਉਣ ਵਾਸਤੇ ਚੋਟਾਂ ਕਰਨ ਦੀ ਛੋੜ ਚਲਾ ਦਿੱਤੀ; ਲੁਕੇ ਛਪੇ ਮੇਹਣੇ ਭੀ ਦਿਤੇ। ਇਕ ਵਾਰ ਮੀਆਂ ਤਾਜ ਅਮਿਤਸਰੀ ਨੇ ਅਖਾੜੇ ਵਿਚ ਪੜਿਆ:-

'ਅਲਫ ਅਸਾਂ ਦੇ ਮਿਲਨ ਦੀ ਖਾਹਸ਼ ਰਖੇ,ਵਤਨ ਅਸਾਂ ਦਾ ਖਾਸ ਮੁਲਤਾਨ ਪੁਛ ਲੈ। ਅਮਿਤਸਰ ਪੰਜਾਬ ਵਿਚ ਆਣ ਕੇ ਤੇ, ਕਟੜੇ ਵਿਚ ਖ਼ਜ਼ਾਨੇ ਮਕਾਨ ਪੁਛ ਲੈ। ਅੱਲਾ ਦਿਤਾ ਗਰੀਬ ਦਾ ਨਾਮ ਆਜਜ਼, ਕੁੰਦੀ ਦੋਜ਼ ਦੀ ਆ ਕੇ ਦੁਕਾਨ ਪੁਛ ਲੈ। ਤਾਜ ਦੀਨ ਦਾ ਜਾਣ ਕੇ ਨਾਮ ਪਾਇਆ, ਸੰਮਣਸ਼ਾਹ ਦੂਲੋਂ ਨਿਗਹਬਾਨ ਪੁਛ ਲੈ।'

ਉਸ ਵੇਲੇ ਬਰਦਾ ਪਸ਼ੌਰੀ ਪਿੜਵਿਚ ਬੈਠਾ ਸੀ, ਉਸ ਨੇ ਚੋਟ ਕੀਤੀ "ਕਾਫ ਕੇਹੜੇ ਕਸਤੂਰੀ ਤੇ ਮੁਸ਼ਕ ਵੇਚੇ, ਜੋ ਮੈਂ ਆਣ ਕੇ ਤੇਰੀ ਦੁਕਾਨ ਪੁਛ ਲਾਂ ' ਕੇਹੜੇ ਬਹਾਵਲ ਹਕ ਦਾ ਪੋਤਰਾ ਏ, ਵਤਨ ਜਾ ਕੇ ਤੇਰਾ ਮੁਲਤਾਨ ਪੁਛ ਲਾਂ। ਕੇਹੜੇ ਲਖਾਂ ਕਰੋੜਾਂ ਦਾ ਵਣਜ ਕਰਨਾ ਏਂ, ਜੇਹੜਾ ਜਾ ਕੇ ਤੇਰਾ ਨਿਸ਼ਾਨ ਪੁਛ ਲਾਂ। ਬਰਦਾ ਆਖਦਾ ਹੋਰ ਨੂੰ ਖ਼ਾਹਸ਼ ਕੋਈ ਨਹੀਂ ਏ, ਨਿਹਗਬਾਨ ਜੋ ਤੇਰਾ ਖਾਹਾਨ ਪੁਛ ਲਾਂ।

ਚਿਰਾਗ ਦਫੜੀਕਟ ਤੇ ਚਾਨਣ ਸ਼ਾਹ ਪਟੋਲੀ (ਅਮਿਤਸਰ) ਦੋਵੇਂ ਪੰਜਾਬੀ ਦੇ ਸ਼ਾਇਰ ਸਨ । ਉਨ੍ਹਾਂ ਉਤੇ ਕਿਸੇ ਨੇ ਚੋਟ ਕੀਤੀ:-

"ਫੂਕ ਮਾਰਿਆਂ ਦੂਰ ਹੋ ਜਾਏ ਚਾਨਣ,
ਸ਼ਕਲ ਦਿੱਸੇ ਸਿਆਹ ਚਿਰਾਗ ਦੀ ਏ।

ਚੋਟ ਬਾਜ਼ੀ ਦੀ ਇਕ ਸੂਰਤ ਬਾਬੂ ਕਰਮ ਅਮ੍ਰਿਤਸਰੀ ਅਤੇ ਮੁਨਸ਼ੀ ਮੁਹੰਮਦ ਇਸਮਾਈਲ ਈਸਾ ਦੇ ਮਨਾਜਰਾ ਨਮਾ ਬੈਂਤ ਸਨ, ਜੋ ਸੌਕਣਾਂ ਦੀ ਲੜਾਈ ਵਾਂਗ ਕਹੇ ਜਾਂਦੇ ਤੇ ਸੁਣਨ ਵਾਲਿਆਂ ਲਈ ਅਨੰਦ ਦਾ ਕਾਰਣ ਹੁੰਦੇ ਸਨ।

ਪੰਜਾਬੀ ਸ਼ਾਇਰੀ ਵਿਚ ਹਾਸੇ ਠੱਠੇ ਦੇ ਬੈਂਤ ਭੀ ਮੌਜੂਦ ਹਨ। ਜਿਹਾ ਕਿ

"ਯਾਰੋ ਦੌੜਿਆ ਜਾਂਵਦਾ ਘੱਤ ਗਿਆ,
ਚੂਹਾ ਬਿੱਲੀ ਦੇ ਸਿਰ ਸੁਆਹ ਬਈ ਵਾਹ"
"ਕੀੜੀ ਸਹੁਰੇ ਤੋਰ ਪਈ ਨੌਂ ਮਣ ਕੱਜਲ ਪਾ।
ਹਾਥੀ ਮੋਢੇ ਰਖ ਲਿਆ, ਉੂਠ ਲਿਆ ਲਮਕਾ।
ਗਾਲ੍ਹੜ ਖਾ ਗਿਆ ਗਾਜਰਾਂ, ਸਾਢੇ ਤਿੰਨ ਘੁਮਾਂ।

-੪੭-