ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਉੱਪਰ ਚੜ੍ਹ ਜਾਂਦੀਆਂ ਸਨ, ਤਾਂ ਵੀ ਸਾਨੂੰ ਕੋਈ ਨਹੀਂ ਸੀ ਪੁਛਦਾ । ਇਸ ਸਾਲ ਓਹ ਰਾਹਦਾਰੀਆਂ ਫੜ ਲਈਆਂ ਨੇ, ਤੇ ਸਾਨੂੰ ਕੈਦ ਪਾਇਆ ਹੋਇਆ ਨੇ । ਦੋ ਮਹੀਨੇ ਹੋ ਚੁਕੇ ਹਨ ਜਿਵੇਂ ਅਸੀ ਕੋਈ ਜੁਰਮ ਕੀਤਾ ਹੁੰਦਾ ਹੈ
"ਅਸੀ ਸਾਰੇ ਰਾਜ ਹਾਂ
ਨਿਖਲੀਊਧਵ ਨੇ ਸੁਣ ਲਇਆ, ਪਰ ਸਮਝਿਆ ਮੁਸ਼ਕਲ ਹੀ ਹੋਊ ਕਿ ਚੰਗੀ ਸ਼ਕਲ ਵਾਲਾ ਬੁੱਢਾ ਕੀ ਕਹਿ ਰਹਿਆ ਹੈ, ਕਿਉਂਕਿ ਓਹਦੀ ਤਵੱਜੋ ਤਾਂ ਇਕ ਵਡੀ ਕਾਲੀ ਭੂਰੀ ਕਈ ਟੰਗਾਂ ਵਾਲੀ ਜੂੰ ਵਲ ਸੀ ਜਿਹੜੀ ਓਸ ਆਦਮੀ ਦੇ ਗਲ ਉੱਪਰ ਚਲ ਰਹੀ ਸੀ "ਇਹ ਕੀ ਹੋਇਆ ? ਕੀ ਇਹੋ ਜਿਹੇ ਸਬੱਬ ਕਰਕੇ ਬੰਦੇ ਜੇਲੀਂ ਪਾ ਛੱਡਦੇ ਹਨ ?" ਨਿਖਲੀਊਧਵ ਨੇ ਅਟੰਸਟ ਵਲ ਮੁੜਕੇ ਪੁਛਿਆ ।
"ਹਾਂ ਜੀ
ਇਨ੍ਹਾਂ ਨੂੰ ਤਾਂ ਚਰੋਕਣਾ ਭੇਜ ਦੇਣਾ ਚਾਹੀਦਾ ਸੀ ਘਰਾਂ ਨੂੰ ਮੋੜਨਾ ਸੀ," ਅਸਟੰਟ ਨੇ ਠੰਢੀ ਤਰ੍ਹਾਂ ਉੱਤਰ ਦਿੱਤਾ, "ਪਰ ਇਨ੍ਹਾਂ ਦੀ ਗੱਲ ਅਫਸਰਾਂ ਨੂੰ ਪਤਾ ਨਹੀਂ, ਭੁੱਲ ਗਈ ਹੈ ਕਿ ਕੀ ?"੫੩੧