ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/345

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨੭)

ਪੰਜਾਂ ਪੀਰਾਂ ਨੇ ਆਣਕੇ ਮੇਲੀਏਂ ਤੂੰ ਮੋਤੀ ਲਾਲ ਦੇ ਨਾਲ ਪੁਰਾਈਏਂ ਨੀ
ਕਹਿਆ ਨਬੀ ਨੇ ਕੁਲੌਸ਼ੇਇਨਯਰਜਿਓਂ ਅੰਤ ਅਸਲ ਨੂੰ ਅਸਲ ਮਿਲਾਈਏਂ ਨੀ
ਕੱਢ ਖੇੜਿਆਂ ਤੋਂ ਰੱਬ ਦਿੱਤੀਏਂ ਨੀ ਅਤੇ ਮੁਲਕ ਪਹਾੜ ਪਹੁੰਚਾਈਏਂ ਨੀ
ਚੱਲ ਤਖਤ ਹਜ਼ਾਰੇ ਨੂੰ ਵਹੁਟੀਏ ਨੀ ਰੱਬ ਸੰਗ ਦੇ ਸੰਗ ਰਲਾਈਏਂ ਨੀ
ਹੀਰ ਆਖਿਆ ਐਵੇਂ ਜੇ ਜਾ ਵੜਸਾਂ ਰੰਨਾਂ ਆਖਸਣ ਉਧਲ ਆਈਏਂ ਨੀ
ਪੇਈਏ ਸਾਹੁਰੇ ਡੁਬਕੇ ਗਾਲਿਓ ਨੀ ਖੋਹ ਕੌਣ ਨਵਾਲੀਆਂ ਆਈਏਂ ਨੀ
ਲਾਵਾਂ ਫੇਰੀਆਂ ਅਕਦ ਨਕਾਹ ਬਾਝੋਂ ਐਵੇਂ ਬੋਦਲੀ ਹੋ ਕੇ ਆਈਏਂ ਨੀ
ਘੱਤ ਜਾਦੁੜਾ ਦੇਵ ਨੇ ਪਰੀ ਠੱਗੀ ਰੂਹ ਆਦਮੀ ਦੇ ਹੱਥ ਆਈਏਂ ਨੀ
ਮੈਨੂੰ ਚਾਚੀਆਂ ਤਾਈਆਂ ਦੇਣ ਮਿਹਣੇ ਅਤੇ ਆਖਸਣ ਕਿਉਂ ਨੱਸ ਆਈਏਂ ਨੀ
ਵਾਰਸਸ਼ਾਹ ਪਰੇਮ ਦੀ ਜੜੀ ਘੱਤੀ ਮਸਤਾਨੜੀ ਚਾ ਕਰਾਈਏਂ ਨੀ

ਮਿਲਣਾ ਪਹਾੜ ਦੀਆਂ ਰੰਨਾਂ ਦਾ ਹੀਰ ਰਾਂਝੇ ਨੂੰ

ਰੰਨਾਂ ਦੇਸ ਪਹਾੜ ਦੇ ਨਗਰ ਦੀਆਂ ਆਈਆਂ ਹੋਇਕੇ ਧੁੰਬਲਾ ਧਾ ਭਾਰਾ
ਅਜੀ ਮਾਹਣੂ ਝਿੱਕਿਓਂ ਸੇਵ ਕੰਨਾਂ ਕਦੇ ਪ੍ਰੇਮ ਦੀ ਝੋਕ ਥੀਂ ਜੀਉ ਯਾਰਾ
ਸਾਰੋ ਅਥਰ ਵਥਾਰ ਹੈ ਥਾਰ ਜਾਂਦੀ ਅਨਾਕਹੁ ਕਿਉਂ ਚੜ੍ਹਿਓ ਅਪਰਾਧ ਯਾਰਾ
ਐਦੋਂ ਦੇਨ ਉਹਾ ਗਲਾਇਕੇ ਜੀ ਮਾਰੂ ਦੇਸ ਕੋਂ ਲਏ ਇਹ ਜਾਨ ਵਾਰਾ
ਧਰਮੀ ਰਾਂਝਕੇ ਮਾਹਣੂਆਂ ਖੋਹ ਲੀਤੀ ਕੈਬੀ ਕਹਿਨ ਦੇ ਅੰਦਰੋਂ ਚਰੇ ਧਾਰਾ
ਫ਼ਰਮ ਕਲਕੀ ਪੇਰੂ ਪੰਚਾਲ ਪੋਹਤੇ ਬਲੂ ਘਾਤ ਕੋ ਘਾਤ ਪਰ ਚਲਨ ਹਾਰਾ
ਕਿਦ੍ਹੇ ਕਿਦ੍ਹੇ ਵੰਞੇ ਚੰਗੇ ਮਾਹਣੂਆਂ ਓ ਛੱਡਕੀ ਕਿਤੇ ਇਕੱਥ ਕੌਪ ਹਾਰਾ
ਕਿਦ੍ਹੇ ਲਾੜੀਆਂ ਕਿਦ੍ਹੇ ਲੁਗਾਈ ਮੁੰਡੇ ਵਾਰਸਸ਼ਾਹ ਕੁਰਾਜ ਕਰ ਦੋਕ ਹਾਰਾ

ਤਥਾ

ਥਾਰੋ ਸੁਸਰੂ ਕੇ ਕੀ ਮਾਰ ਬੈਰੂਨ ਕੱਨ ਕੱਨ ਹੋਹ ਬਦਰੀਏ ਕੋ ਦੱਲਰੋ ਰੇ
ਕਿਦ੍ਹੋ ਵੈਸ਼ਰੋਂ ਚੰਦ੍ਰ ਮੁਖ ਕਾਹਕਾਰੇ ਬੈਦੀਏਰੀ ਰੋਹੋ ਲਾਕਰੋਬਹੁ ਕਨਕੱਲਰੋ ਰੇ
ਅਥ ਕੇਲਰੋ ਕੇਲਰੋ ਕਿਤੇ ਧਾਰਿਓ ਕਰੋ ਥਾਕ ਕਿਨ ਦੇਸ ਲੈ ਚੱਲਰੋ ਰੇ
ਧਨੂ ਧਾਰਕੇ ਕਲ੍ਹ ਲਦੇ ਧੌਂਸ ਧਾਕੇ ਸਰਦ ਮੂੂੰਹ ਬਸੂਤ ਝਰੇ ਅੱਵਰੋ ਰੇ
ਕੌਨ ਬਿਧੀ ਸਪੁੱਤਰੋ ਲੋਚਰੋ ਰੇ ਚਲਰੀ ਥਾਂਕ ਠੱਗ ਛੱਲਰੋ ਚੱਲਰੋ ਰੇ
ਅਨੀ ਥਰਥਰੀ ਕਾਲ ਜੋ ਕਿਹਨੂ ਢਾਕਿਓ ਥਾਕੇ ਨਾਥ ਵਾਰਸ ਲੈ ਚੱਲਰੋ ਰੇ

ਹੀਰ ਰਾਂਝੇ ਦਾ ਝੰਗ ਵਿਚ ਪਹੁੰਚਣਾ

ਜੱਟੀ ਹੀਰ ਰਾਂਝਾ ਦੋਵੇਂ ਉੱਠ ਟੁਰੇ ਹੋਈ ਮੁਲਕ ਤੇ ਦੇਸ ਦੀ ਸੂਹ ਮੀਆਂ
ਰਾਹੋ ਰਾਹ ਸਿਆਲਾਂ ਦੀ ਜੂਹ ਆਏ ਹੀਰ ਆਖਿਆ ਵੇਖ ਕੇ ਜੂਹ ਮੀਆਂ