ਪੰਨਾ:ਪੰਚ ਤੰਤ੍ਰ.pdf/295

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਮੋ ਤੰਤ੍ਰ

੨੮੭


ਚਕ੍ਰ ਵਾਲੇ ਨੇ ਪੁੱਛਿਆ ਇਹ ਬਾਤ ਕਿਸ ਪ੍ਰਕਾਰ ਹੈ ਓਹ ਬੋਲਿਆ ਸੁਨ:—

੧੪ ਕਥਾ॥ ਕਿਸੇ ਤਲਾਦੇ ਉਪਰ ਭਾਰੰਡ ਨਾਮੀ ਪੰਛੀ ਇੱਕ ਪੇਟ ਤੇ ਦੋ ਮੂਹਾਂ ਵਾਲਾ ਰਹਿੰਦਾ ਸੀ ਉਸਨੂੰ ਇੱਕ ਵੇਰੀ ਸਮੁੰਦ੍ਰ ਦੇ ਕਿਨਾਰੇ ਪਰ ਫਿਰਦਿਆਂ ਸਮੁਦ੍ਰ ਦੀ ਛੱਲ ਨਾਲ ਆਯਾ ਹੋਯਾ ਫਲ ਮਿਲ ਗਿਆ ਉਸਨੇ ਉਸ ਫਲ ਨੂੰ ਖਾਕੇ ਏਹ ਆਖਿਆ ਭਾਵੇਂ ਮੈਂ ਸਮੁਦ੍ਰ ਵਿੱਚੋਂ ਨਿਕਲੇ ਹੋਏ ਅਨੇਕ ਫਲ ਖਾਧੇ ਹਨ ਪਰ ਇਸਦੇ ਜੇਹਾ ਸ੍ਵਾਦ ਕਿਸੇਦਾ ਨਹੀਂ ਦੇਖਿਆ ਕਿਆ ਜਾਨੀਏ ਏਹ ਫਲ ਕਲਪ ਬ੍ਰਿਛ ਦਾ ਅਥਵਾ ਹਰਿ ਚੰਦਨ ਦੇ ਨਾਲ ਛੂਹਕੇ ਆਯਾ ਹੈ ਇਸ ਬਾਤ ਨੂੰ ਸੁਨਕੇ ਦੂਜੇ ਮੂੰਹ ਨੇ ਆਖਿਆ ਜੇਕਰ ਏਹੋ ਜੇਹਾ ਸ੍ਵਾਦੀ ਹੈ ਤਾਂ ਥੋੜਾ ਜੇਹਾ ਮੈਨੂੰ ਭੀ ਦੇਹ ਜੋ ਸ੍ਵਾਦ ਚੱਖਾਂ ਇਹ ਸੁਨਕੇ ਉਸਨੇ ਕਿਹਾ ਸਾਡਾਾ ਪੇਟ ਤਾਂ ਇੱਕੋ ਹੈ ਇਸ ਲਈ ਤੈਨੂੰ ਬੀ ਪ੍ਰਸੰਨਤਾ ਹੋ ਜਾਏਗੀ ਫੋਰ ਵੱਖੋ ਵੱਖ ਖਾਨ ਕਰਕੇ ਕੀ ਲਾਭ ਹੋਵੇਗਾ, ਇਸ ਲਈ ਬਾਕੀਦਾ ਫਲ ਆਪਣੀ ਤੀਮੀ ਨੂੰ ਦੇਈਏ ਇਹ ਬਾਤ ਕਹਿ ਕੇ ਬਾਕੀ ਦਾ ਫਲ ਉਸਨੇ ਤੀਮੀ ਨੂੰ ਦੇ ਦਿੱਤਾ, ਓਹ ਬੀ ਉਸ ਨੂੰ ਖਾਕੇ ਬੜੀ ਪ੍ਰਸੰਨ ਹੋਈ ਤੇ ਬੜਾ ਪ੍ਰੇਮ ਕਰਨ ਲੱਗੀ ਉਸ ਦਿਨ ਤੋਂ ਲੈਕੇ ਦੂਜਾ ਮੂੰਹ ਗੁੱਸੇ ਰਹਿਨ ਲੱਗਾ ਕਿਤਨੇਕ ਦਿਨਾਂ ਪਿੱਛੇ ਦੂਜੇ ਮੂੰਹ ਨੂੰ ਵਿਖ ਵਾਲਾ ਫਲ ਲੱਭਾ ਤੇ ਉਸਨੂੰ ਆਖਿਆ ਹੇ ਦੁਸਟ ਨਿਰਦਈ ਨਾ ਵੰਡ ਕੇ ਖਾਣ ਵਾਲੇ ਮੈਨੂੰ ਏਹ ਵਿਖ ਵਾਲਾ ਫਲ ਮਿਲਿਆ ਹੈ ਸੋ ਮੈਂ ਤੇਰੇ ਨਿਰਾਦਰ ਕਰਕੇ ਇਸ ਨੂੰ ਖਾਂਦਾ ਹਾਂ ਦੂਜੇ ਮੁਖ ਨੇ ਕਿਹਾ ਹੇ ਮੂਰਖ ਏਹ ਬਾਤ ਨਾ ਕਰ ਇਸ ਬਾਤ ਦੇ ਕੀਤਿਆਂ ਦੋਵੇਂ ਮਰਾਂਗੇ ਓਹ ਕਹਿੰਦਾ ਹੀ ਰਿਹਾ ਪਰ ਉਸਨੇ ਫਲ ਨੂੰ ਖਾ ਲਿਆ ਤੇ ਦੋਵੇਂ ਮੁਖ ਮਰ ਗਏ ਇਸ ਲਈ ਮੈਂ ਆਖਿਆ ਹੈ॥

ਦੋਹਰਾ॥ ਏਕ ਪੇਟ ਅਰ ਮੁਖ ਦੋਉ ਭਿੰਨ ੨ ਫਲ ਚਾਂਹਿ॥
      ਬਿਨਾ ਮੇਲ ਤੇ ਨਾਸ ਭਾ ਖਗ ਭਾਰੰਡ ਜੁ ਆਂਹਿ॥੧੦੨॥

ਇਹ ਸੁਨਕੇ ਚਕ੍ਰ ਵਾਲੇ ਨੇ ਕਿਹਾ ਘਰ ਨੂੰ ਤਾਂ ਜਾਹ ਪਰ ਅਕੱਲਾ ਨਾ ਜਾਵੀਂ ਇਸਪਰ ਕਿਹਾ ਹੈ:—

ਛੰਦ॥ ਮੀਠਾ ਅੰਨ ਨ ਭਖੇ ਏਕਲਾ ਬਿਨ ਬਾਂਟੇ ਤੇ ਸੁਨਲੇ ਮੀਤ। ਬਹੁਤ ਜਨੋਂ ਮੇਂ ਕਬੀ ਨਾ ਜਾਗੇ ਜੋ ਸਬ ਸੈਨ ਕਰੇਂ ਧਰ ਚੀਤ। ਚਲੇ ਨ ਮਾਰਗ ਕਬੀ ਏਕਲਾ ਕਾਰਜ ਕਰੇ ਨ ਬਿਨਾਂ ਸਲਾਹ। ਨਾਥ