ਪੰਨਾ:ਪੰਚ ਤੰਤ੍ਰ.pdf/296

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੮੮

ਪੰਚ ਤੰਤ੍ਰ


ਬਖਾਨੇ ਨੀਤ ਸ਼ਾਸਤ੍ਰ ਕੋ ਮਨ ਮੇਂ ਰਾਖ ਨ ਇਸੇ ਭੁਲਾਹਿ॥੧੦੩॥ ਹੋਰ ਬੀ ਕਿਹਾ ਹੈ ਯਥਾ:-

ਦੋਹਰਾ॥ ਮੰਦ ਪੁਰਖ ਭੀ ਦੁਸਰਾ ਮਾਰਗ ਮੇਂ ਸੁਖ ਦੇਤ॥
      ਜਿਮ ਕਰਕਟੁ ਨੇ ਵਿਪ੍ਰ ਕੋ ਰਾਖਿਯੋ ਹੋਇ ਸੁਚੇਤ॥੧੦੪॥

ਸੋਨੇ ਵਾਲੇ ਨੇ ਕਿਹਾ ਇਹ ਬਾਤ ਸੁਾ ਉਸਨੇ ਕਿਹਾ ਸੁਨ:-

੧੫ ਕਥਾ॥ ਕਿਸੇ ਜਗਾਂ ਵਿਖੇ ਬ੍ਰਹਮਦੱਤ ਨਾਮੀ ਬ੍ਰਾਹਮਨ ਰਹਿੰਦਾ ਸੀ ਓਹ ਇੱਕ ਦਿਨ ਕਿਸੇ ਕੰਮ ਲਈ ਪਿੰਡ ਨੂੰ ਚਲਿਆ ਸੀ, ਤਾਂ ਮਾਤਾ ਨੇ ਕਿਹਾ ਹੈ ਪੁਤ੍ਰ ਤੂੰ ਜੇ ਪਰਦੋਸ ਚਲਿਆ ਹੈਂ ਤਾਂ ਅਕੱਲਾ ਨਾ ਜਾ ਤੇ ਕਿਸੇ ਸਾਥੀ ਨੂੰ ਢੂੰਡ, ਓਹ ਬੋਲਿਆ ਹੇ ਮਾਤਾ ਇਸ ਪਾਸੇ ਕੁਝ ਡਰ ਨਹੀਂ ਅਤੇ ਮੈਨੂੰ ਜਰੂਰੀ ਕੰਮ ਹੈ ਇਸ ਲਈ ਮੈਂ ਅਕੱਲਾ ਹੀ ਜਾਂਦਾ ਹਾਂ। ਮਾਤਾ ਨੂੰ ਉਸਦੀ ਪੱਕੀ ਸਲਾਹ ਦੇਖਕੇ ਬਾਉਲੀ ਦੋ ਪਾਸੋਂ ਨੇਉਲੇ ਨੂੰ ਪਕੜ ਕੇ ਆਂਦਾ ਤੇ ਕਿਹਾ ਹੈ ਪੁਤ੍ਰ ਜੇਕਰ ਤੂੰ ਜਰੂਰ ਜਾਂਦਾ ਹੈ ਇਹ ਨੇਊਲੇ ਨੂੰ ਦੂਜਾ ਸਾਥੀ ਲੈ ਜਾਹ ਬ੍ਰਾਹਮਨ ਨੇ ਮਾਤਾ ਦੇ ਕਹੇ ਅਨੁਸਾਰ ਉਸ ਨੇਉਲੇ ਨੂੰ ਦੋਹਾਂ ਹੱਥਾਂ ਨਾਲ ਫੜਕੇ ਮੁਸ਼ਕਕਪੂਰ ਦੀ ਥੈਲੀ ਵਿੱਚ ਪਾਕੇ ਥੈਲੀ ਨੂੰ ਭਾਂਡੇ ਵਿਖੇ ਰੱਖ ਕੇ ਲੈ ਗਿਆ॥ ਰਸਤੇ ਵਿਖੇ ਧੁੱਪ ਨਾਲ ਘਬਰਾ ਕੇ ਕਿਸੇ ਬ੍ਰਿਛ ਦੀ ਛਾਯਾ ਹੇਠ ਸੌਂ ਗਿਆ, ਇਤਨੇ ਚਿਰ ਵਿਖੇ ਬ੍ਰਿਛ ਦੀ ਖੋਲ ਵਿੱਚੋਂ ਕਾਲਾ ਸਰਪ ਨਿਕਲ ਕੇ ਉਸ ਦੇ ਪਾਸ ਆਯਾ॥ ਉਸ ਸੱਪ ਨੂੰ ਜੋ ਮੁਸ਼ਕਕਪੂਰ ਦੀ ਖ਼ੁਸ਼ਬੋ ਪਿਆਰੀ ਲੱਗੀ ਇਸ ਲਈ ਉਸਨੇ ਬ੍ਰਾਹਮਨ ਨੂੰ ਤਾਂ ਨਾ ਡੰਗਿਆ ਤੇ ਮੁਸ਼ਕ ਕਪੂਰ ਦੀ ਝੋਲੀ ਪਾੜ ਸਿਟਿਆ ਤੇ ਨੇਉਲੇ ਨੇ ਉਸਨੂੰ ਮਾਰ ਸਿਟਿਆ। ਬ੍ਰਾਹਮਨ ਨੇ ਜਿਉਂ ਉਠਕੇ ਦੇਖਆ ਤਾਂ ਮੁਸ਼ਕ ਕਪੂਰ ਦੀ ਥੈਲੀ ਦੇ ਪਾਸ ਕਾਲਾ ਸਪ ਮੋਇਆ ਟੋਟੇ ਕੀਤਾ ਪਿਆ ਹੈ। ਉਸ ਨੂੰ ਦੇਖਕੇ ਉਸਨੇ ਸੋਚਿਆ ਕਿ ਇਹ ਤਾਂ ਨਿਉਲੇ ਨੇ ਮਾਰਿਆ ਹੈ ਇਸ ਲਈ ਬੜਾ ਖ਼ੁਸ਼ੀ ਹੋਕੇ ਬੋਲਿਆ ਜੋ ਮੇਰੀ ਮਾਤਾ ਨੇ ਸਚ ਕਿਹਾ ਸੀ ਜੋ ਅਕੱਲਾ ਨਹੀਂ ਜਾਨਾ ਚਾਹੀਦਾ ਦੂਜਾ ਸਾਥੀ ਜਰੂਰ ਰਖਨਾ ਚਾਹੀਦਾ ਹੈ ਸੋ ਮੈਂ ਭੀ ਉਸਦੇ ਬਚਨ ਨੂੰ ਨਿਸਚਾ ਧਾਰ ਕੇ ਕੀਤਾ ਤੇ ਨੇਊਲੇ ਨੇ ਮੈਨੂੰ ਸੱਪ ਤੋਂ ਬਚਾਯਾ। ਮਹਾਤਮਾ ਦਾ ਕਹਿਨਾ ਸਚ ਹੈ:-

ਕੁੰਡਲੀਆ ਛੰਦ॥ ਬਿਨੁ ਸਹਾਇ ਘਟ ਜਾਤ ਹੈ ਯਥਾ ਉਦਧਿ ਕਾ