ਪੰਨਾ:ਪੰਚ ਤੰਤ੍ਰ.pdf/297

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਮੋ ਤੰਤ੍ਰ

੨੮੯


ਨੀਰ। ੫ਇ ਸਹਾਇ ਸੁ ਬ੍ਰਿਧ ਹੈ ਦੇਖੋ ਦੁਖ ਮਤ ਧੀਰ। ਦੇਖੋ ਤੁਮ ਮਤ ਧੀਰ ਤਿਵੇਂ ਧਨਪਤਿ ਕੀ ਬਾਤਾ। ਵਿਪਦ ਸਹਾਇਕ ਅਵਰ ਅਵਰ ਭੁੰਜਤ ਸੁਖ ਤਾਤਾ ਕਹਿ ਸ਼ਿਵਨਾਥ ਵਿਚਾਰ ਰਾਖ ਮੰਗੀ ਤੂੰ ਨਿਸ ਦਿਨ। ਜੋ ਚਾਹੋਂ ਸੁਖ ਤ ਰਹੋ ਨ ਆਪ ਮੀਤ ਬਿਨ॥੧੦੫॥

ਦੋਹਰਾ॥ ਮੰਤ੍ਰ ਤੀਰਥ ਦਿਜ ਦੇਵ ਗੁਰ ਵੈਦ ਜੋਤਸ਼ੀ ਮਾਂਹਿ॥
      ਜੈਸੀ ਹੋਤੀ ਭਾਵਨਾ ਵੈਸਾ ਹੀ ਫਲ ਪਾਂਹਿ॥੧੦੬॥

ਇਹ ਬਾਤ ਕਹਿਕੇ ਓਹ ਬਾਹਮਨ ਜਿੱਧਰ ਜਾਨਾ ਸੀ ਉੱਧਰ ਚਲਿਆ ਗਿਆ ਇਸ ਲਈ ਮੈਂ ਆਖਦਾ ਹਾਂ:-

ਦੋਹਰਾ॥ ਮੰਦ ਪੁਰਖ ਭੀ ਦੂਸਰਾ ਮਾਰਗ ਮੇ ਸੁਖ ਦੇਤ॥
      ਜਿਮ ਕਰਕਟ ਨੇ ਵਿਪ੍ਰ ਕੋ ਰਾਖਿਯੋ ਹੋਇ ਸਚੇਤ॥੧੦੭॥

ਇਸ ਬਾਤ ਨੂੰ ਸੁਨ ਕੇ ਸੋਨੇ ਵਾਲਾ ਚਕੁ ਧਾਰੀ ਕੌਲੋਂ ਆਗਯਾ ਲੈ ਕੇ ਘਰ ਨੂੰ ਚਲਿਆ ਗਿਆ ਇਹ ਬਾਤ ਸੁਨਕੇ ਵਿਸ਼ਨ ਸ਼ਰਮਾ ਨੇ ਰਾਜ ਪੁਲਾਂ ਨੂੰ ਕਿਹਾ ਹੈ ਲੜਕਿਓ ਦੇਹ ਰਾਜਨੀਤਿ ਸਮਾਪਤ ਹੋਈ ਸੋ ਤੁਸੀਂ ਇਸਨੂੰ ਯਾਦ ਰੱਖਕੇ ਰਾਜ ਤੇ ਸੁਖ ਭੋਗੋ॥ ਇਹ ਪੰਜਤੰਤ੍ਰ ਅਜੇਹਾ ਉਤਮ ਗ੍ਰੰਥ ਹੈ ਸੋ ਜੇਹੜਾ ਇਸਨੂੰ ਯਾਦ ਰੱਖੇਗਾ ਓਹ ਇੰਦੂ ਤੋਂ ਬੀ ਕਦੇ ਨਿਰਾਦਰ ਨਾ ਪਾਵੇ ਜਦ ਓਹ ਰਾਜਪੁਤ੍ਰ ਵਿੱਦ੍ਯਾ ਪਾਕੇ ਪਿਤਾ ਦੇ ਪਾਸ ਗਏ ਤੇ ਪਿਤਾ ਨੇ ਜਿਉਂ ਪਰੀਛਿਆ ਲਈ ਤਾਂ ਓਹ ਸਬ ਤਰ੍ਹਾਂ ਦੀ ਨੀਤਿ ਵਿਖੇ ਪੱਕੇ ਦਿੱਸੇ ਤੇ ਉਨ੍ਹਾਂ ਨੂੰ ਦੇਖਕੇ ਰਾਜਾ ਬੜਾ ਪ੍ਰਸੰਨ ਹੋਯਾ ਤੇ ਉਨ੍ਹਾਂ ਨੂੰ ਰਾਜ ਦੇ ਕੇ ਆਪ ਸੁਖ ਭੋਗਨ ਲੱਗਾ॥

ਇਤਿ ਸ੍ਰੀ ਵਿਸ਼ਨੂੰ ਸ਼ਰਮਾ ਵਿਰਚਿਤਸਕ
ਪੰਚ ਤੰਤ ਭਾਖਾ ਅਨੁਵਾਦੇ
ਪੰਡਿਤ ਯੋਗੀ ਸ਼ਿਵਨਾਥ ਵਿਸ਼ਾਰਦ ਨਿਰਮਿਤੇ
ਪੰਚਮ ਤੰਤੀ ਸਮਾਪਤੰ

ਸੰਵਤ ਵਿਕ੍ਰਮ ਨ੍ਰਿਪਤਿ ਕੋ ਮੁਨਿ ਪਾਂਡਵ ਨਿਧਿ ਚੰਦ। ਮਾਘ ਕ੍ਰਿਸ਼ਨ ਦਸਮੀ ਤਿਥੀ ਭੌਮਵਾਰ ਸੁਖ ਕੰਦ॥੧॥ ਭਯੋ ਸਮਾਪਤ ਗ੍ਰੰਥ ਯਹਿ ਲਵਪੁਰ ਨਗਰ ਮਝਾਰ। ਪੰਡਿਤ ਯੋਗੀ ਨਾਥ ਸ਼ਿਵ ਕੀਨੋ ਪਰ ਉਪਕਾਰ॥੨॥ ਪਿਛਲਾ ਸੰਮਤ ਜੋ ਲਿਖਾ ਤੀਨ ਭੰਤ੍ਰ ਕਾ ਜਾਨ ਤਾਂ ਪਾਛੇ ਯੁਗ ਤੰਤ੍ਰ ਕਾ ਸਮਾ ਲਖੋ ਬੁਧਮਾਨ॥੩॥ ਅਧੁਨਾ