ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਤਰ੍ਹਾਂ ਅੱਠ ਪੀੜ੍ਹੀਆਂ ਵਿੱਚ ਹੀ ਇੱਕ ਪਸ਼ੂਆਂ ਦੀ ਜੋੜੀ ਦੀ ਸੰਤਾਨ 1 ਲੱਖ 30 ਹਜਾਰ ਤੋਂ ਉਪਰ ਟੱਪ ਜਾਵੇਗੀ।

ਹੁਣ ਸਵਾਲ ਉਠਦਾ ਹੈ ਕਿ ਐਨੀ ਗਿਣਤੀ ਵਿੱਚ ਵਧ ਰਹੇ ਪਸ਼ੂਆਂ ਨੂੰ ਭੋਜਨ ਚਾਰਾ ਦੇਈ ਜਾਣਾ ਕਿਵੇਂ ਸੰਭਵ ਹੈ? ਜਦ ਕਿ ਦੂਸਰੇ ਪਾਸਿਓਂ ਮੋੜਵਾਂ ਸਵਾਲ ਖੜ੍ਹਾ ਕੀਤਾ ਜਾ ਸਕਦਾ ਹੈ ਕਿ ਪਹਿਲੇ ਸਮਿਆਂ ਵਿੱਚ ਇਹ ਜਾਨਵਰ ਕਿਹੜਾ ਮੀਟ ਪਲਾਂਟਾਂ ਵਿੱਚ ਖਪਤ ਕੀਤੇ ਜਾਂਦੇ ਸਨ ਤਦ ਇਹ ਸਮੱਸਿਆ ਕਿਉਂ ਨਹੀਂ ਆਉਂਦੀ ਸੀ?

ਅਸਲ ਵਿੱਚ ਅੱਜ ਤੋਂ ਸੱਤ ਅੱਠ ਦਹਾਕੇ ਪਹਿਲਾਂ ਤੱਕ ਜੀਵਨ ਕੁਦਰਤੀ ਢੰਗ ਦਾ ਸੀ। ਬਹੁਤ ਸਾਰਾ ਇਲਾਕਾ ਜੰਗਲੀ ਸੀ ਜਾਂ ਖੇਤੀ ਵੱਲੋਂ ਵਿਹਲਾ ਪਿਆ ਰਹਿੰਦਾ ਸੀ ਜਿੱਥੇ ਇਹ ਵਾਧੂ ਜਾਨਵਰ ਫਿਰਦੇ ਰਹਿੰਦੇ ਸਨ। ਕੁਦਰਤੀ ਜੀਵਨ ਢੰਗ ਵਿੱਚ ਜੀਵਾਂ ਦੀ ਗਿਣਤੀ ਅਤੇ ਸੰਤੁਲਨ ਆਪਣੇ ਆਪ ਹੀ ਕਾਇਮ ਰਹਿੰਦਾ ਹੈ। ਮਾਸਾਹਾਰੀ ਜਾਨਵਰ ਅਜਿਹੇ ਸ਼ਾਕਾਹਾਰੀ ਜੀਵਾਂ ਨੂੰ ਹੀ ਆਪਣਾ ਭੋਜਨ ਬਣਾ ਕੇ ਜਿਉਂਦੇ ਸਨ ਜਿਸ ਸਦਕਾ ਅਜਿਹੇ ਜਾਨਵਰਾਂ ਦੀ ਗਿਣਤੀ ਇੱਕ ਹੱਦ ਤੋਂ ਨਹੀਂ ਵਧਦੀ ਸੀ। ਪਰ ਹੁਣ ਤਾਂ ਭੂਮੀ ਦਾ ਚੱਪਾ ਚੱਪਾ ਖੇਤੀ ਹੇਠ ਹੈ, ਕੋਈ ਜੰਗਲੀ ਜਾਂ ਵਾਧੂ ਉਜਾੜ ਇਲਾਕਾ ਨਹੀਂ ਹੈ ਜਿੱਥੇ ਇਹ ਵਾਧੂ ਪਸ਼ੂ ਚਲੇ ਜਾਣ ਅਤੇ ਨਾ ਹੀ ਕੋਈ ਸ਼ੇਰ, ਬਘਿਆੜ ਘਰਾਂ ਜਾਂ ਗਲੀਆਂ ਵਿੱਚ ਫੇਰੀ ਪਾਉਂਦਾ ਹੈ ਜੋ ਇਨ੍ਹਾਂ ਦੀ ਗਿਣਤੀ ਨੂੰ ਠੀਕ ਰੱਖ ਸਕੇ। ਸੋ ਜਦ ਮਨੁੱਖ ਨੇ ਜੀਵ ਜੰਤੂਆਂ ਦਾ ਪ੍ਰਬੰਧ ਕੁਦਰਤ ਤੋਂ ਆਪਦੇ ਹੱਕ ਲੈ ਲਿਆ ਹੈ ਤਾਂ ਇਨ੍ਹਾਂ ਦੀ ਗਿਣਤੀ ਠੀਕ ਰੱਖਣ ਦਾ ਕੰਮ ਵੀ ਮਨੁੱਖ ਨੂੰ ਹੀ ਕਰਨਾ ਪਵੇਗਾ। ਮਨੁੱਖ ਨੂੰ ਜੰਗਲ ਦਾ ਰੋਲ ਵੀ ਨਿਭਾਉਣਾ ਪਵੇਗਾ ਅਤੇ ਸ਼ੇਰ ਦਾ

132