ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਵਾਕਈ ਜ਼ੁਲਮ ਹੈ ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਪਰ ਇਸ ਦਾ ਹੱਲ ਇਹ ਨਹੀਂ ਇਸ ਦੀ ਆੜ ਵਿੱਚ ਮਾਸਾਹਾਰੀਆਂ ਨੂੰ ਹੀ ਮਾਰਨਾ ਸ਼ੁਰੂ ਕਰ ਦਿੱਤਾ ਜਾਵੇ।

ਜ਼ਿੰਦਗੀ ਤੋਂ ਬਾਅਦ ਮੌਤ ਅਤੇ ਕੁਝ ਜਾਨਵਰਾਂ ਨੂੰ ਦੂਜੇ ਜਾਨਵਰਾਂ ਵੱਲੋਂ ਖਾਧੇ ਜਾਣਾ ਇੱਕ ਕੁਦਰਤੀ ਅਮਲ ਹੈ ਅਤੇ ਮਨੁੱਖ ਵੀ ਇਸ ਚੱਕਰ ਵਿੱਚ ਸ਼ਾਮਲ ਹੈ। ਮਨੁੱਖ ਦਾ ਦੂਜੇ ਜਾਨਵਰਾਂ ਦੇ ਮੁਕਾਬਲੇ ਮਨੁੱਖੀਪਣ ਇਹੀ ਹੈ ਕਿ ਉਹ ਮਰਨ ਮਾਰਨ ਦੇ ਇਸ ਅਮਲ ਨੂੰ ਘੱਟ ਤੋਂ ਘੱਟ ਦੁਖਦਾਈ ਬਣਾਏ। ਵਿਦੇਸ਼ੀ ਮੁਲਕਾਂ ਦੇ ਆਧੁਨਿਕ ਮੀਟ ਪਲਾਂਟਾਂ ਵਿੱਚ ਇਸੇ ਤਰ੍ਹਾਂ ਹੁੰਦਾ ਹੈ ਕਿ ਕੱਟਣ ਤੋਂ ਪਹਿਲਾਂ ਜਾਨਵਰ ਦੇ ਦਿਮਾਗ ਦੇ ਇੱਕ ਵਿਸ਼ੇਸ਼ ਭਾਗ ਵਿੱਚ ਇੰਜੈਕਸ਼ਨ ਲਗਾ ਕੇ ਉਸ ਦਾ ਸਰੀਰ ਸੁੰਨ ਕਰ ਦਿੱਤਾ ਜਾਂਦਾ ਹੈ ਅਤੇ ਪਸ਼ੂਆਂ ਦੀ ਢੋਅ ਢੁਆਈ ਵੀ ਬਹੁਤ ਸੁਧਰੇ ਢੰਗ ਨਾਲ ਹੁੰਦੀ ਹੈ।

(4) ਮਨੁੱਖ ਕੁਦਰਤੀ ਤੌਰ 'ਤੇ ਮਾਸਾਹਾਰੀ ਹੈ ਜਾਂ ਸ਼ਾਕਾਹਾਰੀ?

ਇਸ ਤੋਂ ਅੱਗੇ ਇੱਕ ਹੋਰ ਸਵਾਲ ਇਹ ਹੈ ਕਿ ਮਨੁੱਖ ਬੁਨਿਆਦੀ ਤੌਰ 'ਤੇ ਮਾਸਾਹਾਰੀ ਹੈ ਜਾਂ ਸ਼ਾਕਾਹਾਰੀ? ਇਸ ਦਾ ਠੀਕ ਠੀਕ ਜਵਾਬ ਇਹ ਹੈ ਕਿ ਮਨੁੱਖ ਨਾ ਸ਼ੁੱਧ ਸ਼ਾਕਾਹਾਰੀ ਹੈ ਅਤੇ ਨਾ ਸ਼ੁੱਧ ਮਾਸਾਹਾਰੀ। ਇਹ ਸਰਵਭੱਖੀ ਪ੍ਰਾਣੀਆਂ ਦੇ ਵਰਗ ਵਿੱਚ ਆਉਂਦਾ ਹੈ ਭਾਵ ਜੋ ਪ੍ਰਾਣੀ ਜੀਵ ਜੰਤੂਆਂ ਅਤੇ ਪੌਦਿਆਂ ਦੋਹਾਂ ਨੂੰ ਆਪਣੇ ਭੋਜਨ ਵਜੋਂ ਵਰਤਦੇ ਹਨ। ਆਦਮੀ ਦੇ ਵਿਕਾਸ ਦੀਆਂ ਵੱਖ ਵੱਖ ਅਵਸਥਾਵਾਂ ਦੌਰਾਨ ਵਾਤਾਵਰਣ ਦੀਆਂ ਹਾਲਤਾਂ ਮੁਤਾਬਿਕ ਇਸ ਦੀ ਖੁਰਾਕ ਵਿੱਚ ਕਦੇ ਮਾਸ ਖਾਣ ਵਾਲਾ ਪੱਖ ਭਾਰੂ ਹੁੰਦਾ ਰਿਹਾ ਅਤੇ ਕਦੇ ਪੌਦਿਆਂ ਤੋਂ ਖੁਰਾਕ ਪ੍ਰਾਪਤ

136