ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਖਲਾਈ ਸ਼ੁਰੂ ਕਰ ਦਿੱਤੀ। ਸੁਣਨ ਸ਼ਕਤੀ ਨਾ ਹੋਣ ਵਾਲੇ ਬੋਲਣ ਵਾਲੇ ਦੇ ਬੁੱਲ੍ਹਾਂ ਦੀ ਹਰਕਤਾਂ ਤੋਂ ਉਸ ਵੱਲੋਂ ਬੋਲੇ ਸ਼ਬਦ ਸਮਝ ਲੈਂਦੇ ਹਨ। ਹੈਲਨ ਦੇਖ ਤਾਂ ਸਕਦੀ ਨਹੀਂ ਸੀ ਪਰ ਉਸ ਨੇ ਆਪਣੇ ਹੱਥਾਂ ਦੀ ਛੂਹਣ ਸ਼ਕਤੀ ਨੂੰ ਐਨਾ ਵਿਕਸਿਤ ਕਰ ਲਿਆ ਕਿ ਉਹ ਬੋਲਣ ਵਾਲੇ ਦੇ ਚਿਹਰੇ ਉਤੇ ਹੱਥ ਰੱਖ ਕੇ, ਬੁੱਲ੍ਹਾਂ ਅਤੇ ਚਿਹਰੇ ਦੀਆਂ ਹਰਕਤਾਂ ਨੂੰ ਅਨੁਭਵ ਕਰਕੇ, ਉਨ੍ਹਾਂ ਦੀ ਕਹੀ ਗੱਲ ਨੂੰ ਸਮਝਣ ਦੇ ਸਮਰੱਥ ਹੋ ਗਈ। ਇਸੇ ਤਰ੍ਹਾਂ ਉਸ ਨੇ ਹੱਥਾਂ ਦੀ ਛੂਹ ਰਾਹੀਂ ਇਸ਼ਾਰਿਆਂ ਦੀ ਭਾਸ਼ਾ ਵੀ ਸਿੱਖ ਲਈ।

ਇਸ ਤੋਂ ਬਾਅਦ ਉਹ ਕਾਲਜ ਵਿੱਚ ਦਾਖਲ ਹੋ ਗਈ। ਕਾਲਜ ਵਿੱਚ ਪ੍ਰੋਫੈਸਰ ਵੱਲੋਂ ਬੋਲੇ ਜਾ ਰਹੇ ਲੈਕਚਰ ਨੂੰ ਨਾਲ ਨਾਲ ਉਸ ਦੇ ਹੱਥਾਂ ਉਤੇ ਲਿਖਿਆ ਜਾਂਦਾ। ਇਸ ਤਰ੍ਹਾਂ ਪੜ੍ਹਾਈ ਕਰਨਾ ਕੋਈ ਸੌਖਾ ਕਾਰਜ ਨਹੀਂ ਸੀ। ਪ੍ਰੋਫੈਸਰ ਤੇਜ ਬੋਲਦੇ, ਓਨੀ ਤੇਜੀ ਨਾਲ ਸਭ ਕੁਝ ਹੱਥਾਂ ਉੱਤੇ ਲਿਖਿਆ ਨਹੀਂ ਜਾ ਸਕਦਾ ਸੀ,ਫਿਰ ਹੱਥ ਦੀਆਂ ਤਲੀਆਂ ਉੱਤੇ ਉਂਗਲਾਂ ਨਾਲ ਲਿਖੇ ਨੂੰ ਸਿੱਧਾ ਦਿਮਾਗ ਵਿੱਚ ਹੀ ਸਾਂਭਣਾ ਪੈਂਦਾ ਸੀ। ਇਸ ਦੇ ਬਾਵਜੂਦ ਉਹ ਵੱਖ ਵੱਖ ਵਿਸ਼ਿਆਂ ਦਾ ਗਿਆਨ ਹਾਸਲ ਕਰਦੀ ਗਈ ਅਤੇ 1904 ਵਿੱਚ ਉਸ ਨੇ ਹਾਵਰਡ ਯੂਨੀਵਰਸਿਟੀ ਦੇ ਰੈੱਡਕਲਿੱਫ ਕਾਲਜ ਵਿਚੋਂ ਗਰੈਜੂਏਸ਼ਨ ਦੀ ਡਿਗਰੀ ਹਾਸਲ ਕਰ ਲਈ। ਉਹ ਇਹ ਸਾਰਾ ਕੁਝ ਕਰਨ ਦੇ ਕਿਵੇਂ ਸਮਰੱਥ ਹੁੰਦੀ ਗਈ, ਆਮ ਆਦਮੀ ਨੂੰ ਤਾਂ ਇਸ ਦੀ ਕਲਪਨਾ ਕਰਨੀ ਵੀ ਮੁਸ਼ਕਿਲ ਲਗਦੀ ਹੈ।

ਅਸਲ ਵਿੱਚ ਉਸ ਦੀਆਂ ਸਾਰੀਆਂ ਪ੍ਰਾਪਤੀਆਂ ਵਿੱਚ ਉਸ ਦੀ ਅਧਿਆਪਕਾ ਐਨੀ ਸੁਲੀਵਾਨ ਦੀ ਵੱਡੀ ਦੇਣ ਹੈ। ਚਾਹੇ ਬਾਅਦ ਵਿੱਚ ਉਸ ਨੇ ਅੰਗਹੀਣਾਂ ਦੇ ਹੋਰ ਮਾਹਿਰਾਂ ਪਾਸੋਂ ਵੀ ਸਿੱਖਿਆ ਹਾਸਲ ਕੀਤੀ ਪਰ ਉਸ ਦਾ

167