ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਹਰੀ ਸੰਸਾਰ ਨਾਲ ਰਾਬਤਾ ਬਨਾਉਣ ਅਤੇ ਸਿੱਖਣ ਦਾ ਰਸਤਾ ਖੋਲ੍ਹਣ ਵਾਲੀ ਐਨੀ ਸੁਲੀਵਾਨ ਹੀ ਸੀ। ਇਹ ਐਨੀ ਸੁਲੀਵਾਨ 1936 ਵਿੱਚ ਆਪਣੀ ਮੌਤ ਤੱਕ ਉਸ ਦੀ ਸਾਥਣ ਵਜੋਂ ਹੈਲਨ ਦੇ ਨਾਲ ਹੀ ਰਹੀ।

ਇਸ ਦੌਰਾਨ ਹੈਲਨ ਕੈਲਰ ਨੇ ਬੋਲਣਾ ਵੀ ਸਿੱਖਿਆ। ਮਨੁੱਖ ਦੂਸਰਿਆਂ ਵੱਲੋਂ ਬੋਲੇ ਸ਼ਬਦਾਂ ਨੂੰ ਸੁਣ ਸੁਣ ਕੇ ਹੀ ਬੋਲਣਾ ਸਿਖਦਾ ਹੈ, ਇਸੇ ਕਰਕੇ ਜੋ ਬਚਪਨ ਤੋਂ ਹੀ ਸੁਣਨ ਸ਼ਕਤੀ ਤੋਂ ਮਹਿਰੂਮ ਹੁੰਦੇ ਹਨ ਉਹ ਬੋਲਣਾ ਵੀ ਨਹੀਂ ਸਿੱਖ ਸਕਦੇ, ਪਰ ਹੈਲਨ ਨੇ ਇਥੇ ਵੀ ਹਾਰ ਨਹੀਂ ਮੰਨੀ। ਉਸ ਨੇ ਦੂਸਰਿਆਂ ਦੇ ਚਿਹਰੇ ਅਤੇ ਬੁੱਲ੍ਹਾਂ ਦੀਆਂ ਹਰਕਤਾਂ ਨੂੰ ਹੱਥਾਂ ਨਾਲ ਛੂਹ ਕੇ ਮਨ ਵਿੱਚ ਵਸਾਇਆ ਅਤੇ ਉਨ੍ਹਾਂ ਦੀ ਨਕਲ ਕਰ ਕੇ ਬੋਲਣ ਦਾ ਅਭਿਆਸ ਕੀਤਾ। ਉਸ ਦੇ ਬੋਲ ਸਪਸ਼ਟ ਨਹੀਂ ਹੁੰਦੇ ਸਨ ਅਤੇ ਉਸ ਦੇ ਉਚਾਰਣ ਨੂੰ ਸਮਝਣ ਵਾਲਾ ਇੱਕ ਸਹਾਇਕ ਉਸ ਦੀਆਂ ਕਹੀਆਂ ਗੱਲਾਂ ਨੂੰ ਦੁਹਰਾ ਕੇ ਸਪਸ਼ਟ ਕਰਦਾ। ਪਰ ਇਸ ਦੇ ਬਾਵਜੂਦ ਸਾਰੇ ਸੰਸਾਰ ਵਿੱਚ ਉਸ ਦੇ ਲੈਕਚਰ ਕਰਨ ਦੀ ਮੰਗ ਆਉਂਦੀ ਰਹਿੰਦੀ। ਅਸਲ ਵਿੱਚ ਉਸ ਦਾ ਸੰਘਰਸ਼ ਅਤੇ ਪ੍ਰਾਪਤੀਆਂ ਐਨੀਆਂ ਵਿਲੱਖਣ ਸਨ ਅਤੇ ਉਸ ਦੇ ਕਹੇ ਸ਼ਬਦਾਂ ਦੇ ਅਰਥ ਐਨੇ ਮਹੱਤਵਪੂਰਨ ਹੁੰਦੇ ਸਨ ਕਿ ਉਸ ਦੇ ਭਾਸ਼ਨ ਲੋਕਾਂ ਨੂੰ ਜੀਵਨ ਪ੍ਰਤੀ ਉਤਸ਼ਾਹ ਨਾਲ ਭਰ ਦਿੰਦੇ।

ਹੈਲਨ ਕੈਲਰ ਰਾਜਸੀ ਤੌਰ 'ਤੇ ਵੀ ਪੂਰੀ ਤਰ੍ਹਾਂ ਚੇਤਨ ਸੀ। ਉਹ ਸੋਸ਼ਲਿਸਟ ਪਾਰਟੀ ਦੀ ਮੈਂਬਰ ਸੀ ਅਤੇ ਔਰਤਾਂ ਨੂੰ ਵੋਟ ਦੇ ਹੱਕ ਦਿਵਾਉਣ, ਮਜਦੂਰ ਜਥੇਬੰਦੀਆਂ ਅਤੇ ਅਮਨ ਲਹਿਰ ਦੀ ਜੋਰਦਾਰ ਸਮਰਥਕ ਸੀ। ਜਿਹੜੀ ਸਰਮਾਏਦਾਰੀ ਪ੍ਰੈਸ ਉਸ ਦੇ ਹੌਂਸਲੇ ਅਤੇ ਬੁੱਧੀ ਦੀ ਪ੍ਰਸੰਸਾ ਕਰਦੀ ਨਹੀਂ ਸੀ ਥਕਦੀ ਜਦ ਉਹ ਸੋਸ਼ਲਿਸਟ ਵਿਚਾਰਾਂ ਦਾ ਪ੍ਰਗਟਾਵਾ ਕਰਦੀ ਤਾਂ ਉਹੀ ਪ੍ਰੈਸ ਉਸ ਦੀਆਂ

168