ਪੰਨਾ:ਜ਼ਫ਼ਰਨਾਮਾ ਸਟੀਕ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੬)

ਏਹ ਪ੍ਰਗਟ ਕੀਤਾ ਕਿ ਜ਼ਾਲਮ, ਮੁਤਅਸਬ ਮੁਸਲਮਾਨਾਂ ਦੀਆਂ ਬਸਤੀਆਂ ਤੇ ਅਬਾਦੀਆਂ ਬਰਬਾਦ ਕਰਕੇ ਲੁਟੀਆਂ ਜਾਣਗੀਆਂ ਤੇ ਲੁਟ ਦਾ ਮਾਲ ਸਭਨੂੰ ਵੰਡਿਆ ਜਾਵੇਗਾ। ਗਲ ਕੀ ਕੈਥਲ ਪੋਹਚਣ ਤੋੜੀ ਮੁਸਲਮਾਨਾਂ ਦੇ ਕਈ ਪਿੰਡ ਖਾਲਸੇ ਨੇ ਲੁਟ ਲਏ॥

ਸੋਨੇ ਪਿੰਡ ਪਾਸ ਪੌਂਹਚ ਬਾਦਸ਼ਾਹੀ ਖਜ਼ਾਨਾ ਜੋ ਪੰਜਾਬ ਵਲੋਂ ਦਿਲੀ ਨੂੰ ਜਾਂਦਾ ਸੀ ਜਾ ਲੁੱਟਿਆ, ਤੇ ਇਹ ਸਾਰਾ ਰੁਪਿਆ ਆਪਣੇ ਸਾਥੀਆਂ ਵਿਖੇ ਵੰਡ ਦਿਤਾ, ਫੇਰ ਕੀ ਸੀ ਹਜ਼ਾਰਾਂ ਪੁਰਸ਼ ਬੰਦੇ ਜ ੀਦੇ ਝੰਡੇ ਹੇਠਾਂ ਆ ਕੱਠੇ ਹੋਏ, ਤੇ ਪ੍ਰਤਿ ਦਿਨ ਖਾਲਸਾ ਦਲ ਦੀ ਗਿਣਤੀ ਵਧਣ ਲਈ। ਜਿਸ ਕਿਸੀ ਹਿੰਦੂ ਯਾ ਮੁਸਲ ਮਾਨ ਨੂੰ ਸ਼ਾਹੀ ਹਾਕਮਾਂ ਵਲੋਂ ਕਸ਼ਟ ਪੌਂਹਚੇ ਸਨ, ਬੰਦੇ ਬਹਾਦਰ ਜੀ ਪਾਸ ਆ ਫਰਿਆਦੀ ਹੋਣ ਲਗੇ।

ਬੰਦੇ ਬਹਾਦੁਰ ਜੀ ਨੇ ਸਭ ਤੋਂ ਪਹਿਲਾਂ ਸਮਾਣੇ ਦਾ ਰੁਖ ਕੀਤਾ, ਕਿਉਂਕਿ ਇਥੇ ਸ੍ਰੀ ਗੁਰੂ ਤੇਗਬਹਾਦੁਰ ਜੀ ਦਾ ਕਾਤਲ ਜਲਾਲਦੀਨ ਰੈਂਹਦਾ ਸੀ, ਇਕ ਰਾਤ ਪਿਛਲੇ ਪਹਿਰ ਸ਼ਹਿਰ ਪਰ ਧਾਵਾ ਕਰਕੇ ਸਾਮਾਣੇ ਨੂੰ ਜਾ ਲੁੱਟਿਆ, ਅਤੇ ਕਤਲ ਆਮ ਦਾ ਹੁਕਮ ਦੇ ਦਿਤਾ, ਕਿਸੇ ਨੂੰ ਸੰਭਲਣ ਦੀ ਫੁਰਸਤ ਨਾ ਦਿਤੀ, ਜੋ ਜਿਥੇ ਸੀ ਉਥੇ ਹੀ ਕੰਮ ਆਇਆ ਜੋ ਲੋਗ ਭੱਜ ਸਕੇ ਭੱਜ ਗਏ। ਬਾਕੀਆਂ ਨੂੰ ਤਲਵਾਰ ਦੇ ਘਾਟ ਪਾਰ ਉਤਾਰਿਆ।

ਅਜੇਹੀਆਂ ਫਤਾਹਾਂ ਨੇ ਖਾਲਸੇ ਦੇ ਸੰਗੀਆਂ ਸਾਥੀਆਂ ਦੇ ਦਿਲਾਂ ਨੂੰ ਉਭਾਰ ਦਿਤਾ ਤੇ ਅਨ੍ਯ ਧਰਮੀ ਲੋਗ ਅਮ੍ਰਿਤ ਪਾਨ ਕਰ ੨ ਸਿੰਘ ਸਜਣ ਲਗੇ। ਇਹ ਆਮ ਐਲਾਨ ਕੀਤਾ ਗਿਆ ਕਿ ਹੁਣ ਸੂਬੇ ਸਰਹੰਦ ਤੋਂ ਮਾਸੂਮ ਤੇ ਨਿਰਦੋਸ਼ ਬੱਚਿਆਂ ਦਾ ਬਦਲਾ ਲਿਆ ਜਾਵੇਗਾ। ਹੁਣ ਕੀ ਸੀ ਹਜ਼ਾਰਾਂ ਹੋਰ ਸਿਖ ਗੁਰੂ ਜੀ ਦੇ ਇਸ ਬਚਨ ਦਾ ਖਿਆਲ ਕਰਕੇ ਕਿ 'ਸਰਹੰਦ ਖਾਲਸੇ ਦੇ ਹਥੋਂ ਗਾਰਤ ਹੋਵੇਗਾ।' ਸਿਰ ਹਥੇਲੀਆਂ ਪਰ ਰਖ ਖਾਲਸੇ ਦਲ ਵਿਖੇ ਆ ਰਲੇ, ਕਿਉਂ ਜੋ ਖਾਲਸਾ ਜੀ ਜਾਣਦੇ ਸਨ ਕਿ ਗੁਰੂ ਆਗ੍ਯਾ ਪਾਲਨ ਕਰਨਾ ਸਾਡਾ ਪਰਮ ਧਰਮ ਹੈ॥

ਦੂਜੇ ਬੰਦੇ ਬਹਾਦਰ ਜੀਦੀ ਇਸ ਮੁਹਿੰਮ ਦਾ ਸਭ ਤੋਂ ਬੜਾ