ਪੰਨਾ:ਪੂਰਨ ਭਗਤ ਲਾਹੌਰੀ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)


ਓਹਨੂੰ ਵਿਚ ਉਜੜ ਦੇ ਭੇਜਿਆ ਜੇ ਕੀਤਾ ਬਕਰੇ ਵਾਂਗ ਹਲਾਲ ਹੈਸੀ। ਤੁਸਾਂ ਮਾਰਿਆ ਤੇ ਰਬ ਰਖ ਲਿਆ ਓਦੀ ਸਾਂਈ ਕੀਤੀ ਪਿਰਤਪਾਲ ਹੈਸੀ। ਸਚ ਆਖ ਰਾਣੀ ਜੇ ਉਲਾਦ ਲੈਣੀ ਜੋ ਜੋ ਵਰਤਿਆ ਤੁਧਦੇ ਨਾਲ ਹੈਸੀ। ਲਾਹੌਰੀ ਆਖ਼ ਲੂਣਾ ਸਚ ਸਚ ਬੋਲੀਂ ਝੂਠ ਕੈਹਣ ਦੀ ਕੀ ਮਜਾਲ ਹੈਸੀ ॥੧੫੨॥

ਲੂਣਾ ਆਖਦੀਏ ਹਥ ਜੋੜਕੇ ਤੇ ਜੋ ਜੋ ਦਸਿਆ ਜੇ ਗਲ ਸਤ ਸਾਈਂ। ਪੂਰਨ ਮਿਲਨ ਮੈਹਲੀਂ ਮੈਨੂੰ ਆਇਆ ਸੀ ਸੂਰਤ ਵੇਖਕੇ ਹੋਈ ਕੁਸਤ ਸਾਈਂ। ਸ਼ਕਲ ਵੇਂਹਦਿਆਂ ਦਿਲੋਂ ਕੁਧਰਮ ਹੋਈ ਐਸੀ ਕਾਮ ਮਾਰੀ ਮੇਰੀ ਮਤ ਸਾਈਂ। ਮੇਰੇ ਧਰਮ ਦੀ ਕਟ ਦੀਵਾਰ ਪਾਟੀ ਮੇਰੀ ਸਾਬਤੀ ਦੀ ਢਠੀ ਛਤ ਸਾਈਂ। ਪਲਾ ਪੂਰਨ ਦਾ ਪਕੜਿਆ ਦਿਲੋਂ ਝੋਲੀਂ ਮੈਨੂੰ ਭੌ ਨਾਂ ਰਬ ਜਗਤ ਸਾਈਂ। ਪਕੜ ਪੁਤ ਨੂੰ ਛੇਜ ਬਹਾਨ ਲਗੀ ਪੂਰਨ ਦੌੜ ਗਿਆ ਮਾਰ ਲਤ ਸਾਈਂ ਗਲਾਂ ਰਾਜੇ ਨੂੰ ਝੂਠ ਸਿਖਾਲੀਆਂ ਮੈਂ ਪੂਰਨ ਲਾਹ ਗਿਆ ਮੇਰੀ ਪਤ ਸਾਈਂ। ਆਖੇ ਪੁਤ ਨੂੰ ਕਲ ਮਰਵਾ ਦੇਸਾਂ ਜੀਉਂਦਾ ਰਖਣਾ ਨਹੀਂ ਘੜੀ ਝਟ ਸਾਈਂ। ਓਹਨੂੰ ਵਸ ਜਲਾਦਾਂ ਦੇ ਪਾ ਦਿਤਾ ਹਥ ਪੈਰ ਵਢੇ ਖੂਹੇ ਘਤ ਸਾਈਂ। ਪੂਰਨ ਬੇਕਸੂਰ ਮਰਵਾਇਆ ਮੈਂ ਕਿਵੇਂ ਅੰਤ ਹੋਸੀ ਮੇਰੀ ਗਤ ਸਾਈਂ। ਪੂਰਨ ਸਚਾ ਲਾਹੌਰੀਆਂ ਮੈਂ ਝੂਠੀ ਮੇਰੇ ਮਨ ਮੂਰਖ ਚਾਈ ਅਤ ਸਾਈਂ ॥੧੫੩॥

(ਰਾਜੇ ਦਾ ਗੁਸਾ)

ਗਲ ਲੂਣਾ ਦੀ ਸੁਣਦਿਆਂ ਕਰੋਧ ਚੜਿਆ ਮਿਅਨੋ ਖਿਚਦਾ ਝਟ ਤਲਵਾਰ ਰਾਜਾ। ਰਾਣੀ ਲੂਣਾ ਦੀ ਜਾਨ ਮੁਕਾਵਣੇ