ਪੰਨਾ:ਪੂਰਨ ਭਗਤ ਲਾਹੌਰੀ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)


ਨੂੰ ਲਗਾ ਮਾਰਨੇ ਬਾਂਹ ਉਲਾਰ ਰਾਜਾ। ਪੂਰਨ ਆਖਿਆ ਏਹ ਹੋਣਹਾਰ ਹੋਈ ਏਹਦੇ ਵਸ ਕੀਏ ਨਾ ਹੁਣ ਮਾਰ ਰਾਜਾ। ਬੈਹ ਜਾ ਨਾਲ ਸੰਤੋਖ ਦੇ ਸਬਰ ਕਰਕੇ ਤੈਨੂੰ ਆਖਨਾ ਹਾਂ ਬਾਰ ਬਾਰ ਰਾਜਾ।ਹੁਕਮ ਨਾਥ ਦੇ ਨੇ ਐਸਾ ਅਸਰ ਕੀਤਾ ਗੁਸਾ ਦੂਰ ਹੋਗਿਆ ਫ਼ਰਾਰ ਰਾਜਾ। ਹੁਣ ਜਾਣ ਦੇਹ ਗਿਲਾ ਰੁਜਾਰੀਆਂ ਤੂੰ ਦਿਤਾ ਰਬ ਨੇ ਕੰਮ ਸਵਾਰ ਰਾਜਾ। ਦਾਣਾ ਚੌਲ ਦਾ ਲੈ ਤੂੰ ਖਾਹ ਮਾਈ ਬੇਟਾ ਤੁਧ ਘਰ ਹੋਗ ਹੁਸ਼ਿਆਰ ਰਾਜਾ। ਓਹਦਾ ਨਾਮ ਰਸਾਲੂ ਚਾ ਰਖਿਆ ਜੇ ਜੋਧਾ ਹੋਵਸੀ ਬੜਾ ਬਲਕਾਰ ਰਾਜਾ। ਜਿਵੇਂ ਪੂਰਨ ਦੀ ਮਾਂ ਹੇ ਰਹੀ ਰੋਂਦੀ ਓਵੇਂ ਲੂਣਾ ਨੂੰ ਦੁਖ ਆਜ਼ਾਰ ਰਾਜਾ। ਸੁਖੀਏ ਕੋਈ ਲਾਹੌਰੀਆ ਰਬ ਪਿਆਰੇ ਦੁਖਾਂ ਨਾਲ ਭਰਿਆ ਸੰਸਾਰ ਰਾਜਾ॥੧੫੪ ॥

(ਲੋਕਾਂ ਨੇ ਇਛਰਾਂ ਨੂੰ ਆਖਣਾ)

ਲੋਕਾਂ ਆਖਿਆ ਇਛਰਾਂ ਜਾਹ ਤੂੰ ਬੀ ਜੋਗੀ ਸਬ ਦੀ ਆਸ ਪੁਜਾ ਦੇਂਦਾ। ਓਸੇ ਘੜੀ ਆਵੇ ਚਾਨਣ ਅਖੀਆਂ ਨੂੰ ਇਕ ਵਾਰ ਸੁਰਮਾਂ ਜਿਨੂੰ ਪਾ ਦੇਂਦਾ। ਹਰਿਆ ਬਾਗ ਹੋਇਆ ਆਨ ਸ਼ਾਨ ਅੰਦਰ ਜੋਗੀ ਤਲੀ ਤੇ ਸਰਿਓਂ ਜਮਾ ਦੇਂਦਾ। ਹੋਵੇ ਕੇਹਾ ਬੀਮਾਰ ਜੋ ਜਾਏ ਓਥੇ ਜੋਗੀ ਝਟ ਵਿਚ ਰੋਗ ਹਟਾ ਦੇਂਦਾ। ਗੁਮ ਗਿਆਂ ਦੇ ਲਿਖਦੇ ਗਿਰਦ ਨਾਮੇ ਸਾਲੀਂ ਵਿਛੜੇ ਘੜੀ ਮਿਲਾ ਦੇਂਦਾ। ਹੁਕਮ ਰਬ ਦੇ ਨਾਲ ਸ਼ਫਾ ਹੋਵੇ ਹਥ ਜਿਨਾਂ ਮਰੀਜ਼ਾਂ ਨੂੰ ਲਾ ਦੇਂਦਾਂ। ਕਈ ਸਾਂਲਾਂ ਦੇ ਦੁਖੜੇ ਦਿਨਾਂ ਅੰਦਰ ਹੁਕਮ ਰਬ ਦੇ ਨਾਲ ਰੁਆ ਦੇਦਾਂ। ਲਾਹੌਰੀ ਨਾਲ ਯਕੀਨ ਜੋ ਕਰੇ ਦਾਰੂ ਓਹਦੀ ਰੋਗ ਤੋਂ ਜਾਨ ਛੂਡਾ ਦੇਂਦਾ ॥੧੫੫॥