ਪੰਨਾ:ਪੂਰਨ ਭਗਤ ਲਾਹੌਰੀ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੮)

(ਇਛਰਾਂ ਦਾ ਜਾਣਾ)

ਅੰਨੀ ਇਛਰਾਂ ਰਾਹ ਨਾਂ ਨਜ਼ਰ ਆਵੈ ਲਾਠੀ ਹਥ ਠੇਡੇ ਖਾਂਦੀ ਜਾਂਦੜੀਏ। ਰੋ ਰੋ ਆਖਦੀ ਪੂਰਨਾਂ ਮਾਰ ਗਿਓਂ ਗ਼ਮਾਂ ਮਾਰ ਦਰਦਾਂ ਕੀਤੀ ਮਾਂਦੜੀਏ। ਰਾਹ ਪੁਛਦੀ ਪੂਰਨ ਦੇ ਬਾਗ ਸੰਦਾ ਟੋਹ ਟੋਹ ਕੇ ਕਦਮ ਟਿਕਾਂਦੜੀਏ। ਲਾਹੌਰੀ ਸੋਚ ਕਿਉਂ ਨਹੀ ਰਬ ਯਾਦ ਕਰਦਾ ਉਮਰ ਧੰਦਿਆਂ ਵਿਚ ਵਿਹਾਂਦੜੀਏ।੧੫੬।

(ਪੂਰਨ ਨੇ ਮਾਤਾ ਇਛਰਾਂ ਨੂੰ ਉਠਕੇ ਮਥਾ ਟੇਕਨਾ)

ਮਾਤਾ ਟੁਰੀ ਆਵੇ ਮੰਦੇ ਹਾਲ ਅੰਦਰ ਪੂਰਨ ਦੇਖਿਆ ਨਜ਼ਰ ਉਠਾਕੇ ਤੇ। ਛੇਤੀ ਉਠਕੇ ਮਾਤਾ ਦੇ ਚਰਨ ਪਕੜੇ ਮਥਾ ਟੇਕਿਆ ਸੀਸ ਨਿਵਾਕੇ ਤੇ। ਬਾਹੋਂ ਪਕੜ ਕੇ ਆਪਣੇ ਪਾਸ ਆਂਦਾ ਹਾਲ ਪੁਛਿਆ ਪਾਸ ਬਿਠਾਕੇ ਤੇ। ਅਨੀ ਹੋਈ ਮੈ ਪੁਤ ਦੇ ਹਾਵਿਆਂ ਥੀਂ ਪਾਂਏਆ ਖੂਹ ਹਥ ਪੈਰ ਵਢਾਕੇ ਤੇ ਰੋਂਦੀ ਮਾਂ ਨੂੰ ਪੁਤ ਸੁਧਾਰ ਗਿਆ ਮੁੜ ਕੇ ਬਾਤ ਨਾ ਪੁਛੀਆਂ ਆਕੇ ਤੇ। ਲਾਹੌਰੀ ਦੂਰ ਹੋਵੇ ਹਨੇਰਾ ਅੱਖੀਆਂ ਦਾ ਆਖਾਂ ਰਬ ਦਾ ਵਾਸਤਾ ਪਾਕੇ ਤੇ॥੧੫੭॥

ਪੂਰਨ ਦੂਰ ਥੀਂ ਵੇਖਿਆ ਨਜਰ ਚਾਕੇ ਟੁਰੀ ਆਉਂਦੀਏ ਬੁਰੇ ਹਾਲ ਮਾਈ। ਕੰਡੇ ਚੁਬਦੇ ਰਾਹ ਨਾ ਨਜਰ ਆਵੇ ਹੋਈ ਦੇਖੀ ਸੀ ਠੇਡਿਆਂ ਨਾਲ ਮਾਈ। ਨੇੜੇ ਬਾਗ਼ ਦੇ ਇਛਰਾਂ ਆਨ ਪੌਂਹਚੀ ਰਖੇ ਕਦਮ ਸਮਾਲ ਸਮਾਲ ਮਾਈ। ਲੋਕਾਂ ਕਿਹ ਸਲਵਾਨ ਦੀ ਏਹ ਰਾਣੀ ਦੁਖ ਪੁਤ ਦੇ ਹੋਈ ਕੰਗਾਲ ਮਾਈ। ਗਮਾਂ ਪੀ ਲਈ ਰਤ ਸਰੀਰ ਸੰਦੀ ਡਿਗਦੀ ਆਉਂਦੀ ਹੋਈ ਨਿਢਾਲ ਮਾਈ। ਲਾਹੌਰੀ ਉਠ ਕੇ ਪੂਰਨ ਨੇ ਦੁਖ ਵੰਡੇ ਦੇਖ ਸਕਿਆ ਨਾਂ ਬੇਹਾਲ ਮਾਈ ॥੧੫੮॥