ਅਨੁਵਾਦ:ਤੁਸੀਂ ਮੇਰਾ ਇਤਬਾਰ ਕਰੋਗੇ ਕਿ ਗਧੇ ਦਾ?

ਵਿਕੀਸਰੋਤ ਤੋਂ

ਇੱਕ ਵਾਰ ਖ਼ੋਜਾ ਨਸੁਰਦੀਨ ਆਪਣੇ ਘਰ ਦੇ ਵਿਹੜੇ ਵਿੱਚ ਬੈਠਾ ਸੀ, ਉਸ ਦੇ ਇੱਕ ਦੋਸਤ ਨੇ ਆਕੇ ਉਸ ਨੂੰ ਪੁੱਛਿਆ, “ਮੁੱਲਾਂ ਮੈਂ ਇੱਕ ਜ਼ਰੂਰੀ ਕੰਮ ਨਾਲ ਦੇ ਪਿੰਡ ਜਾਣਾ ਹੈ ਅਤੇ ਕੁੱਝ ਸਾਮਾਨ ਲੈ ਜਾਣਾ ਹੈ। ਮਿਹਰਬਾਨੀ ਕਰਕੇ, ਤੁਸੀਂ ਮੈਨੂੰ ਆਪਣਾ ਗਧਾ ਦੇ ਦਿਓ, ਮੈ ਸ਼ਾਮ ਤੱਕ ਮੋੜ ਦੇਵਾਂਗਾ।”

ਖ਼ੋਜਾ ਦੋਸਤ ਨੂੰ ਗਧਾ ਦੇਣਾ ਨਹੀਂ ਚਾਹੁੰਦਾ ਸੀ, ਟਾਲਣ ਦੇ ਖ਼ਿਆਲ ਨਾਲ ਕਹਿ ਦਿੱਤਾ ਕਿ, ਗਧਾ ਕੋਈ ਹੋਰ ਲੈ ਗਿਆ ਹੈ।

ਇੰਨੇ ਵਿੱਚ ਪਿਛਵਾੜੇ ਵਲੋਂ ਗਧੇ ਦੇ ਹਿਣਕਣ ਦੀ ਆਵਾਜ਼ ਸੁਣਾਈ ਦਿੱਤੀ। ਦੋਸਤ ਨੇ ਕਿਹਾ: “ਮੁੱਲਾਂ ਗਧਾ ਤਾਂ ਘਰੇ ਹੀ ਹੈ।”

ਤਾਂ ਖ਼ੋਜਾ ਨੇ ਜਵਾਬ ਵਿੱਚ ਪੁੱਛਿਆ, "ਤੁਸੀਂ ਮੇਰੇ ਉੱਤੇ ਇਤਬਾਰ ਕਰੋਗੇ ਕਿ ਗਧੇ ਤੇ?"

ਪੰਜਾਬੀ ਰੂਪ: ਚਰਨ ਗਿੱਲ