ਮਦਦ:ਸੰਪਾਦਨ
ਦਿੱਖ
ਵਿਕੀਸਰੋਤ, ਮੁਫਤ ਲਾਇਬ੍ਰੇਰੀ, ਵਿਕੀਮੀਡੀਆ ਫਾਉਂਡੇਸ਼ਨ ਦਾ ਇੱਕ ਪ੍ਰੋਜੈਕਟ ਹੈ ਜਿਸ ‘ਤੇ ਵਲੰਟੀਅਰ ਵੱਖੋ ਵੱਖ-ਭਾਸ਼ਾਵਾਂ ਦੇ ਸਰੋਤ ਟੈਕਸਟਾਂ ਨੂੰ ਇਕੱਤਰ, ਪ੍ਰਬੰਧਨ, ਪਰੂਫ ਰੀਡ ਕਰਦੇ ਹਨ। ਵਿਕੀਪੀਡੀਆ ਦੀ ਤਰ੍ਹਾਂ, ਵਿਕੀਸਰੋਤ ਨੂੰ ਵੀ ਵਰਤੋਂ ਦੀਆਂ ਸ਼ਰਤਾਂ ਦੇ ਅਧੀਨ ਹਰ ਕੋਈ ਸੰਪਾਦਿਤ ਕਰ ਸਕਦਾ ਹੈ ਵਿਕੀਸਰੋਤ ਤੇ ਪਾਏ ਜਾਂਦੇ ਮੁੱਢਲੇ ਸਰੋਤਾਂ ਦੀ ਵਰਤੋਂ ਅਕਸਰ ਪ੍ਰਭਾਵੀ ਖੋਜਾਂ ਲਈ ਵਿਕੀਪੀਡੀਆ ਲੇਖਾਂ ਵਿੱਚ ਕੀਤੀ ਜਾਂਦੀ ਹੈ।
ਪੰਜਾਬੀ ਟਾਈਪਿੰਗ ਦੋ ਤਰੀਕਿਆਂ ਨਾਲ ਕਰੀ ਜਾ ਸਕਦੀ ਹੈ।
- ਵਿਕਸਰੋਤ ਵਿੱਚ ਦਿੱਤੇ ਗਏ “ਫੋਨੋਟਿਕ” ਕੀ-ਬੋਰਡ ਨਾਲ।
ਇਹ ਕੀ-ਬੋਰਡ “ਅੰਗ੍ਰੇਜ਼ੀ ਅੱਖਰਾਂ” ਅਤੇ “ਅਮ੍ਰਿਤ ਲਿਪੀ” ਫੌਂਟ ਨਾਲ ਕਾਫੀ ਰਲਦਾ ਮਿਲਦਾ ਹੈ ਅਤੇ ਵਰਤਣ ਵਿੱਚ ਕਾਫੀ ਸੌਖਾ ਹੈ। ਉਦਾਹਰਣ ਵਜੋਂ R=ਰ, T=ਟ, K=ਕ ਆਦਿ।
- Google Input Tools Extension ਨਾਲ:
ਇਸ ਟੂਲ ਦੀ ਵਰਤੋਂ ਕਰਨ ਲਈ ਤੁਹਾਨੂੰ ਆਪਣੇ Google Chrome ਵਿੱਚ Google Input Tools Extension ਸ਼ਾਮਲ ਕਰਨਾ ਹੋਵੇਗਾ। ਕਰਨ ਲਈ ਇਸ ਤੇ ਦੱਬੋ।
ਇਹ ਟੂਲ ਵਰਤੋਂ ਕਰਨ ਵਿੱਚ ਬਹੁਤ ਸੌਖਾ ਹੈ। ਜਿਵੇਂ ਕਿ ਤੁਸੀਂ “ਸਕੂਲ” ਲਿਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਟੂਲ ਰਾਹੀਂ skool ਲਿਖਣਾ ਹੋਵੇਗਾ। ਇਸ ਟੂਲ ਤੁਹਾਡੇ ਵੱਲੋਂ ਲਿਖੇ ਗਏ ਅੰਗ੍ਰੇਜ਼ੀ ਟੈਕਸਟ ਦਾ ਪੰਜਾਬੀ ਰੂਪ ਲਿਖ ਦੇਵੇਗਾ।
ਇੰਡੈਕਸ ਪੇਜ ਇੰਡੈਕਸ ਨੇਮਸਪੇਸ ‘ਚ ਮੌਜੂਦ ਇੱਕ ਸਫ਼ਾ ਹੁੰਦਾ ਹੈ। ਇੰਡੈਕਸ ਸਫ਼ਿਆਂ ਵਿੱਚ ਸਫ਼ਿਆਂ ਦੀਆਂ ਲਿਸਟਾਂ ਹੁੰਦੀਆਂ ਹਨ, ਜਿਸ ਨਾਲ ਲਿਖਤ ਦੇ ਹਰੇਕ ਸਫ਼ੇ ਲਈ ਇੱਕ ਨੰਬਰ ਲਿੰਕ ਹੁੰਦਾ ਹੈ। ਇਹ ਲਿੰਕ ਸਫ਼ਿਆਂ ਨੂੰ ਨੇਮਸਪੇਸ ਨਾਲ ਜੋੜਦੇ ਹਨ। ਇੰਡੈਕਸ ਅਤੇ ਪੇਜ ਨੇਮਸਪੇਸ ਪੰਨਿਆਂ ਦੇ ਸਿਰਲੇਖ ਇਕੋ ਜਿਹੇ ਹੁੰਦੇ ਹਨ।
ਪਰੂਫ਼ਰੀਡਿੰਗ ਵਿਕੀਸਰੋਤ ਦੀ ਬੁਨਿਆਦ ਹੈ, ਜੋ ਸਾਡੀ ਲਾਇਬ੍ਰੇਰੀ ਵਿੱਚ ਵਧੀਆ ਗੁਣਵੱਤਾ ਵਾਲੇ ਟੈਕਸਟ ਪ੍ਰਦਾਨ ਕਰਦੀ ਹੈ। ਇਹ ਪ੍ਰਕਿਰਿਆ ਇੱਕ ਸਰੀਰਕ ਕਿਤਾਬ ਦੇ ਸਫ਼ੇ ਸਕੈਨ ਕਰਕੇ ਉਸਦਾ ਡਿਜ਼ੀਟਲ ਰੂਪ, ਆਮ ਤੌਰ ‘ਤੇ ਪੀਡੀਐਫ ਫਾਈਲ, ਤਿਆਰ ਕਰਨ 'ਤੇ ਅਧਾਰਤ ਹੈ। ਇਸਦੀ ਵਰਤੋਂ ਇੱਕ ਇੰਡੈਕਸ ਸਫ਼ੇ ਬਣਾਉਣ ਲਈ ਕੀਤੀ ਜਾਂਦੀ ਹੈ। ਕਿਤਾਬ ਦਾ ਹਰੇਕ ਸਫਾ "ਪੇਜ ਨੇਮਸਪੇਸ" ਵਿੱਚ ਇੱਕ ਵੱਖਰਾ ਸਫ਼ਾ ਹੁੰਦਾ ਹੈ। ਇੰਡੈਕਸ ਸਫ਼ੇ ਕਿਤਾਬ ਦੇ ਸਫ਼ਿਆਂ ਨਾਲ ਲਿੰਕ ਹੋ ਜਾਂਦੇ ਅਤੇ ਹਰ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਹੁੰਦੀ ਹੈ।
ਪ੍ਰਮਾਣਿਕਤਾ ਕਿਸੇ ਵਰਤੋਂਕਾਰ ਵੱਲੋਂ ਕੀਤੀ ਪਰੂਫ਼ਰੀਡਿੰਗ ਦੀ ਜਾਂਚ ਕਰਨਾ ਹੈ। ਵੈਲੀਡੇਸ਼ਨ ਪਰੂਫ਼ਰੀਡਿੰਗ ਦਾ ਆਖਰੀ ਕਦਮ ਹੈ। ਜਿਸ ਵਰਤੋਂਕਾਰ ਨੇ ਸਫ਼ੇ ਨੂੰ ਪਰੂਫ਼ਰੀਡ ਕੀਤਾ ਹੁੰਦਾ ਹੈ ਉਹ ਇਸਦੀ ਵੈਲੀਡੇਸ਼ਨ ਨਹੀਂ ਕਰ ਸਕਦਾ। ਇਹ ਕੰਮ ਕਿਸੇ ਹੋਰ ਵਰਤੋਂਕਾਰ ਦੁਆਰਾ ਕੀਤਾ ਜਾਂਦਾ ਹੈ।
ਟ੍ਰਾਂਸਕਲੂਜ਼ਨ ਟੈਕਸਟ ਨੂੰ ਪੇਜ ਨੇਮਸਪੇਸ ਤੋਂ ਮੇਨ ਨੇਮਸਪੇਸ ‘ਤੇ ਲਿਆਉਣ ਦਾ ਇੱਕ ਤਰੀਕਾ ਹੈ। ਪੇਜ ਨੇਮਸਪੇਸ ਉਹ ਥਾਂ ਹੈ ਜਿਥੇ ਟੈਕਸਟ ਨੂੰ ਸੰਪਾਦਿਤ ਕੀਤਾ ਜਾਂਦਾ ਹੈ ਅਤੇ ਮੇਨ ਨੇਮਸਪੇਸ ‘ਤੇ ਉਸ ਟੈਕਸਟ ਨੂੰ ਪੜ੍ਹਿਆ ਜਾਂਦਾ ਹੈ।
ਜਦੋਂ ਵੀ ਕੋਈ ਪਾਠਕ ਮੇਨਸਪੇਸ ਤੋਂ ਕੁਝ ਪੜ੍ਹਦਾ ਹੈ ਤਾਂ ਟ੍ਰਾਂਸਕਲੂਜ਼ਨ ਉਸਦੇ ਟੈਕਸਟ ਨੂੰ ਕਾਪੀ ਕਰਦਾ ਹੈ। ਪੇਜ ਨੇਮਸਪੇਸ ਨਾਲ ਜੁੜਿਆ ਹੋਣ ਕਰਕੇ ਜਦੋਂ ਵੀ ਟੈਕਸਟ ਵਿੱਚ ਕੀਤੀ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਇਹ ਮੇਨਸਪੇਸ ਵਿੱਚ ਵੀ ਦਿਖਾਈ ਦਿੰਦੀ ਹੈ।
ਤੁਹਾਨੂੰ ਆਪਣੀ ਕਿਤਾਬ ਦੇ ਲੇਖਕ ਦਾ ਸਫ਼ਾ ਆਪਣੀ ਕਿਤਾਬ ਨਾਲ ਲਿੰਕ ਕਰਨਾ ਹੁੰਦਾ ਹੈ। ਇਹ ਵਿਕੀਸੋਰਸ ਤੇ ਉਸ ਲੇਖਕ ਦੀਆਂ ਸਾਰੀਆਂ ਕਿਤਾਬਾਂ ਦਿਖਾਏਗਾ ਅਤੇ ਲੋਕਾਂ ਨੂੰ ਤੁਹਾਡੀ ਕਿਤਾਬ ਲੱਭਣ ਵਿੱਚ ਸਹਾਇਤਾ ਕਰੇਗਾ।