ਮਦਦ:ਇੰਡੈਕਸ ਸਫ਼ੇ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਇੰਡੈਕਸ ਨੇਮਸਪੇਸ ‘ਚ ਮੌਜੂਦ ਇੱਕ ਸਫ਼ਾ ਹੁੰਦਾ ਹੈ। ਇੰਡੈਕਸ ਸਫ਼ਿਆਂ ਵਿੱਚ ਸਫ਼ਿਆਂ ਦੀਆਂ ਲਿਸਟਾਂ ਹੁੰਦੀਆਂ ਹਨ, ਜਿਸ ਨਾਲ ਲਿਖਤ ਦੇ ਹਰੇਕ ਸਫ਼ੇ ਲਈ ਇੱਕ ਨੰਬਰ ਲਿੰਕ ਹੁੰਦਾ ਹੈ। ਇਹ ਲਿੰਕ ਸਫ਼ਿਆਂ ਨੂੰ ਨੇਮਸਪੇਸ ਨਾਲ ਜੋੜਦੇ ਹਨ। ਇੰਡੈਕਸ ਅਤੇ ਪੇਜ ਨੇਮਸਪੇਸ ਪੰਨਿਆਂ ਦੇ ਸਿਰਲੇਖ ਇਕੋ ਜਿਹੇ ਹੁੰਦੇ ਹਨ।

ਇੰਡੈਕਸ ਸਫ਼ਾ ਬਣਾਉਣਾ[ਸੋਧੋ]

  1. ਵਿਕੀਮੀਡੀਆ ਕਾਮਨਜ਼ ‘ਤੇ ਫਾਈਲ (ਕਿਤਾਬ) ਖੋਲੋ ਅਤੇ URL commons.wikimedia.org/File:ੳਅੲ.pdf ਨੂੰ pa.wikisource.org/wiki/File:ੳਅੲ.pdf ‘ਤੇ ਭੇਜੋ ਉਦਾਹਰਣ ਲਈ - (https://commons.wikimedia.org/wiki/File:ਸੁਰ_ਤਾਲ_-_ਗੁਰਭਜਨ_ਗਿੱਲ.pdf ਤੋਂ https://pa.wikisource.org/wiki/File:ਸੁਰ_ਤਾਲ_-_ਗੁਰਭਜਨ_ਗਿੱਲ.pdf)
  2. ਉੱਥੇ ਤੁਸੀਂ ਇਸ ਪੰਨੇ ਨੂੰ ਇੰਡੈਕਸ ਸਫ਼ੇ ਨਾਲ ਲਿੰਕ ਕਰਨ ਲਈ "ਇੰਡੈਕਸ ਸਫ਼ੇ ਦਾ ਲਿੰਕ" ਦਾ ਲਿੰਕ ਵੇਖੋਗੇ। ਇਸ ਲਿੰਕ ਤੇ ਕਲਿੱਕ ਕਰੋ।
  3. ਉਪਰਲੇ ਕੋਨੇ ਵਿੱਚ ‘View in BookReader’ ਦੇ ਨੇੜੇ ‘ਬਣਾਓ’ ਤੇ ਕਲਿੱਕ ਕਰੋ।
  4. ਅਗਲਾ ਪੇਜ ਖੁੱਲਣ ‘ਤੇ ਹੇਠਾਂ ‘Pages’ ਵਾਲੇ ਖਾਨੇ ਵਿੱਚ ਜਾ ਕੇ ‘Preview Pagelist’ ‘ਤੇ ਕਲਿੱਕ ਕਰੋ।
  5. ਤੁਸੀਂ ਇੱਥੇ ਜਾ ਕੇ ਪੇਜਲਿਸਟ ਬਣਾਉਣ ਬਾਰੇ ਸਿੱਖ ਸਕਦੇ ਹੋ।
  6. ਪੇਜ ਸੇਵ ਕਰੋ।