ਮਦਦ:ਟ੍ਰਾਂਸਕਲੂਜ਼ਨ

ਵਿਕੀਸਰੋਤ ਤੋਂ
Jump to navigation Jump to search

ਟ੍ਰਾਂਸਕਲੂਜ਼ਨ ਟੈਕਸਟ ਨੂੰ ਪੇਜ ਨੇਮਸਪੇਸ ਤੋਂ ਮੇਨ ਨੇਮਸਪੇਸ ‘ਤੇ ਲਿਆਉਣ ਦਾ ਇੱਕ ਤਰੀਕਾ ਹੈ। ਪੇਜ ਨੇਮਸਪੇਸ ਉਹ ਥਾਂ ਹੈ ਜਿਥੇ ਟੈਕਸਟ ਨੂੰ ਸੰਪਾਦਿਤ ਕੀਤਾ ਜਾਂਦਾ ਹੈ ਅਤੇ ਮੇਨ ਨੇਮਸਪੇਸ ‘ਤੇ ਉਸ ਟੈਕਸਟ ਨੂੰ ਪੜ੍ਹਿਆ ਜਾਂਦਾ ਹੈ।

ਜਦੋਂ ਵੀ ਕੋਈ ਪਾਠਕ ਮੇਨਸਪੇਸ ਤੋਂ ਕੁਝ ਪੜ੍ਹਦਾ ਹੈ ਤਾਂ ਟ੍ਰਾਂਸਕਲੂਜ਼ਨ ਉਸਦੇ ਟੈਕਸਟ ਨੂੰ ਕਾਪੀ ਕਰਦਾ ਹੈ। ਪੇਜ ਨੇਮਸਪੇਸ ਨਾਲ ਜੁੜਿਆ ਹੋਣ ਕਰਕੇ ਜਦੋਂ ਵੀ ਟੈਕਸਟ ਵਿੱਚ ਕੀਤੀ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਇਹ ਮੇਨਸਪੇਸ ਵਿੱਚ ਵੀ ਦਿਖਾਈ ਦਿੰਦੀ ਹੈ।

ਟ੍ਰਾਂਸਕਲੂਜ਼ਨ ਕਰਨ ਲਈ[ਸੋਧੋ]

  1. ਇਕ ਨਵਾਂ ਸਫ਼ਾ ਸ਼ੁਰੂ ਕਰੋ ਜਿਸ 'ਤੇ ਤੁਸੀਂ ਟੈਕਸਟ ਦਾ ਅੰਤਮ ਰੂਪ ਦੇਖਣਾ ਚਾਹੁੰਦੇ ਹੋ।
  2. ਇਸ ਪੇਜ ਨੂੰ ਸੋਧੋ।
  3. ਇਸ ਵਿੱਚ ਟ੍ਰਾਂਸਕਲੂਜ਼ਨ ਕੋਡ ਸ਼ਾਮਲ ਕਰੋ (ਜਿਵੇਂ ਹੇਠਾਂ ਦਿਖਾਇਆ ਗਿਆ ਹੈ)।
  4. ਪੇਜ ਸੇਵ ਕਰੋ।

ਜਿਸ ਕੋਡ ਦੀ ਤੁਸੀਂ ਕਰਨੀ ਉਹ ਹੈ ਇਸ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਕ ਪੰਨੇ ' ਤੇ ਕਿੰਨੇ ਪੰਨੇ ਲਿਆਉਣ (ਟ੍ਰਾਂਸਕਲੂਜ਼ ਕਰਨਾ) ਚਾਹੁੰਦੇ ਹੋ।