ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/277

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਸਤੂਪਰਕ (Objective) ਮਨੁੱਖੀ ਚੇਤਨਾ ਤੋਂ ਸਵੈਧੀਨ।

ਵਿਚਾਰਧਾਰਾ (Ideology) ਦਾਰਸ਼ਨਿਕ, ਰਾਜਨੀਤਕ, ਧਾਰਮਿਕ, ਨੈਤਿਕ ਅਤੇ ਸੁਹਜ-ਸ਼ਾਸਤਰੀ ਵਿਚਾਰਾਂ ਦਾ ਸਿਸਟਮ, ਜਿਹੜਾ ਅੰਤਮ ਵਿਸ਼ਲੇਸ਼ਣ ਵਿਚ ਸਮਾਜਕ ਸ਼ਰੇਣੀਆਂ ਦੇ ਹਿੱਤਾਂ ਨੂੰ ਪਰਗਟ ਕਰਦਾ ਹੈ।

ਵਿਧੀ (ਢੰਗ) (Method) ਸੱਚ ਦੀ ਪਰਾਪਤੀ ਦੇ ਨਿਸ਼ਾਨੇ ਨਾਲ ਵਰਤਾਰਿਆਂ ਦੀ ਪੁਣ-ਛਾਣ ਕਰਨ ਦਾ ਤਰੀਕਾ। ਮਾਰਕਸਵਾਦੀ ਫ਼ਿਲਾਸਫ਼ੀ ਵਿਰੋਧ-ਵਿਕਾਸੀ ਵਿਧੀ ਵਰਤਦੀ ਹੈ।

ਵਿਧੀ-ਵਿਗਿਆਨ (Methodology) ਦੁਨੀਆਂ ਦੀ ਵਿਗਿਆਨਕ ਬੋਧ-ਪਰਾਪਤੀ ਅਤੇ ਕਾਇਆ-ਕਲਪ ਦੇ ਢੰਗ ਬਾਰੇ ਸਿਧਾਂਤ।

ਵਿਰੋਧ-ਵਿਕਾਸ (Dilectics) ਪ੍ਰਕਿਰਤੀ, ਸਮਾਜ ਅਤੇਂ ਚਿੰਤਨ ਦੇ ਵਿਕਾਸ ਦੇ ਆਮ ਕਾਨੂੰਨਾਂ ਬਾਰੇ ਸਿਖਿਆ ਜਿਹੜੀ ਵਸਤਾਂ ਅਤੇ ਵਰਤਾਰਿਆਂ ਦੀ ਹਰ ਪੱਖੋਂ ਨਿਰਖ-ਪਰਖ ਕਰਦੀ ਹੈ। ਇਸਦਾ ਉਲਟ ਅਧਿਆਤਮਵਾਦ ਹੈ।

ਵਿਰੋਧ-ਵਿਕਾਸੀ (ਸੰਬਾਦਕ) ਪਦਾਰਥਵਾਦ (Dialectical materialism) ਮਾਰਕਸਵਾਦ-ਲੈਨਿਨਵਾਦ ਦੀ ਫ਼ਿਲਾਸਫ਼ੀ ਵਿਗਿਆਨਕ ਸੰਸਾਰ ਦ੍ਰਿਸ਼ਟੀਕੌਨ, ਪ੍ਰਕਿਰਤੀ, ਸਮਾਜ ਅਤੇ ਚਿੰਤਨ ਦੇ ਵਿਕਾਸ ਉਤੇ ਲਾਗੂ ਹੁੰਦੇ ਕਾਨੂੰਨਾਂ ਦਾ ਬੋਧ-ਪਰਾਪਤ ਕਰਨ ਦੀ ਸਰਬ-ਵਿਆਪਕ ਵਿਧੀ।

ਵਿਰੋਧ-ਵਕਾਸੀ (ਸੰਬਾਦਕ) ਵਿਰੋਧਤਾਈ (Contradiction, dilectical) ਕਿਸੇ ਵੀ _ਗਤੀ, ਵਿਕਾਸ ਦਾ ਅੰਦਰਲਾ ਸੋਮਾ। ਵਿਰੋਧਤਾਈਆਂ (ਵਿਰੋਧੀ ਅੰਸ਼ਾਂ) ਦਾ ਸਿਧਾਂਤ ਵਿਰੋਧ-ਵਿਕਾਸ ਦਾ ਕੈਂਦਰਿਕ ਹੈ।