ਪੰਨਾ:ਆਂਢ ਗਵਾਂਢੋਂ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਹਾਂ।'

ਤੇ ਫੇਰ ਉਹ ਟੋਕਰਾ ਚੁਕ ਕੇ ਤੁਰ ਗਈ।

ਰੂਪਾਂ ਦੇ ਸਾਮ੍ਹਣੇ ਬੜੀ ਕਠਨ ਸਮੱਸਿਆ ਸੀ, ਕਿਸ ਦਾ ਪ੍ਰੇਮ ਪ੍ਰਵਾਨ ਕਰੇ ਤੇ ਕਿਸ ਨੂੰ ਠੁਕਰਾਏ? ਕੀ ਉਹ ਦੇਵਾਂ ਨੂੰ ਪ੍ਰਵਾਨ ਕਰੇ ਤੇ ਸੋਮਾਂ ਨੂੰ ਅਪ੍ਰਵਾਨ? ਸੋਮਾਂ ਹੀ ਹੋ ਜਾਏ ਤਾਂ ਦੇਵਾਂ ਦੁਖੀ ਹੋਏਗਾ ਤੇ ਜੇ ਦੇਵਾਂ ਨੂੰ ਪਿਆਰ ਦੇ ਦਏ ਤਾਂ ਸੋਮਾ ਦਾ ਦਿਲ ਦੁਖਦਾ ਹੈ। ਪਰ ਉਹ ਤਾਂ ਦੋਹਾਂ ਨੂੰ ਦਿਲੋਂ ਪਿਆਰ ਕਰਦੀ ਹੈ, ਦੋਹਾਂ ਨੂੰ ਇਕੋ ਜਿਹਾ ਇਕੋ ਜਿਤਨਾ ਪਿਆਰ ਕਿਉਂ ਕਰਦੀ ਹੈ?

ਇਹ ਕਿਉਂ ਨਹੀਂ ਹੋਇਆ ਕਿ ਉਹ ਸੋਮਾਂ ਨੂੰ ਵਧ ਚਾਹੁੰਦੀ ਤੇ ਦੇਵਾਂ ਨੂੰ ਘਟ? ਪਰ ਹੁਣ ਕਿਹੜਾ ਰਾਹ ਕਢਿਆ ਜਾਏ? ਸੋਮਵਾਰ ਨੂੰ ਉਸ ਨੇ ਦੋਹਾਂ ਨੂੰ ਬੁਲਾਇਆ ਤਾਂ ਹੈ, ਪਰ ਕੀ ਉਤਰ ਦਏਗੀ? ਇਸ ਸੋਚ-ਵਿਚਾਰ ਵਿਚ ਪੈਣ ਨਾਲੋਂ ਪਿਤਾ ਜੀ ਤੋਂ ਕਿਉਂ ਨਾ ਸਲਾਹ ਲਵਾਂ? ਜਿਸ ਨਾਲ ਬਾਪੂ ਵਿਆਹ ਦਏ, ਉਹੀ ਮੇਰਾ ਪਤੀ ਬਣ ਜਾਏ, ਉਸੇ ਨਾਲ ਹੀ ਜੀਵਨ-ਸਾਂਝ ਬਣ ਜਾਏ, ਬਸ ਇਹੋ ਹੀ ਠੀਕ ਹੈ। ਪਰ ਜੇ ਬਾਪੂ ਵੀ ਨਾ ਮੰਨੇ ਤਾਂ? ਪਰ ਕੀ ਇਹ ਠੀਕ ਨਹੀਂ ਕਿਸੇ ਨਾਲ ਵੀ ਵਿਆਹ ਨਾ ਕਰਾਇਆ ਜਾਏ! ਹਾਂ, ਬਸ ਇਹੋ ਹੀ ਠੀਕ ਹੈ, ਰੂਪਾਂ ਨੇ ਨਿਸਚੇ ਕਰ ਲਿਆ, ਬਸ ਉਹ ਕਿਸੇ ਨਾਲ ਵੀ ਵਿਆਹ ਨਹੀਂ ਕਰੇਗੀ।

***

ਥੋੜੀ ਜਹੀ ਉਡੀਕ ਮਗਰੋਂ ਸੋਮਵਾਰ ਆ ਗਿਆ। ਰੂਪਾਂ ਸਵੇਰ ਤੋਂ ਹੀ ਟਿਕ-ਟਿਕੀ ਲਾ ਕੇ ਝਾਂਜਰੀ ਵਲ ਵੇਖਦੀ ਰਹੀ। ਅਖ਼ੀਰ ਰੂਪਾਂ ਵੀ ਟੋਕਰਾ ਚੁਕੀ ਦੇਵਾਂ ਤੇ ਸੋਮਾਂ ਨੂੰ ਮਿਲਣ ਲਈ ਦੁਰ ਪਈ। ਦੇਵਾਂ ਤੇ ਸੋਮਾਂ ਵੀ ਰੂਪਾਂ ਦਾ ਰਾਹ ਉਡੀਕ ਰਹੇ ਸਨ। ਸੋਮਾਂ ਸੋਚ ਰਿਹਾ ਸੀ, ਜਦੋਂ ਵੀ ਮੇਰਾ ਪਿਆਰਾ ਮਿੱਤਰ

-੧੧੩-