ਪੰਨਾ:ਆਂਢ ਗਵਾਂਢੋਂ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਕੇ ਬੁਲਾ ਰਹੀ ਹੈ, ਜਿਵੇਂ ਉਸ ਨੇ ਆਪਣੀ ਪਿਆਰੀ ਝਾਂਜਰੀ ਨੂੰ ਭੁਲਾ ਕੇ ਕੋਈ ਭਿਆਨਕ ਅਪ੍ਰਾਧ ਕੀਤਾ ਹੈ।'

ਉਸ ਦਿਨ ਮਦ-ਮਾਤੀ ਚਾਨਣੀ ਖਿਲਰੀ ਹੋਈ ਸੀ। ਸਮੁੰਦਰ ਉਪਰ ਖਿਲਰੀ ਸੁੰਦਰ ਚਾਨਣੀ ਰਾਤ ਨੂੰ ਵੇਖਕੇ ਉਸ ਨੂੰ ਪੂਰ ਪੈਣੇ ਲਗ ਪਏ। ਉਹ ਝਲੀ ਹੋ ਗਈ। ਐਡੀ ਸੁੰਦਰ ਚਾਨਣੀ ਰਾਤ ਤੇ ਅਜੇ ਵੀ ਉਹ ਆਪਣੀ ਝੁਗੀ ਵਿਚ ਬੈਠੀ ਹੋਈ ਹੈ। ਉਸ ਨੂੰ ਉਥੇ ਜਾਣਾ ਚਾਹੀਦਾ ਹੈ -- ਜਿਥੇ ਲਹਿਰਾਂ ਉਠ ਰਹੀਆਂ ਹਨ, ਚੰਦਰਮਾ ਦੀਆਂ ਮਸਤ ਰਿਸ਼ਮਾਂ ਤੁਫ਼ਾਨ ਮਚਾ ਰਹੀਆਂ ਸਨ, ਉਸ ਦੇ ਕੋਮਲ ਹਿਰਦੇ ਅੰਦਰ।' ਸਮੁੰਦਰ ਦੀਆਂ ਮੌਜਾਂ? ਹਾਇ! ਅਜ ਉਹ ਝੁਗੀ ਵਿਚ ਹੀ ਬੈਠੀ ਹੈ। ਸ਼ਰਮ ਨਾਲ ਉਸ ਦਾ ਸਿਰ ਨੀਵਾਂ ਹੋ ਗਿਆ। ਧੋਤੇ ਹੋਏ ਆਸਮਾਨ ਉਪਰ ਪੂਰਾ ਚੰਦ੍ਰਮਾਂ ਕਿਸੇ ਹੰਸ ਵਾਂਗ ਹੌਲੀ ਹੌਲੀ ਤੁਰ ਰਿਹਾ ਸੀ। ਕੀ ਉਹ ਇਸ ਚੰਨ ਚਾਨਣੀ ਵਿਚ ਇਥੇ ਹੀ ਬੈਠੀ ਰਹੇਗੀ? ਕੀ ਉਹ, ਸਚ ਮੁਚ ਪਹਿਲਾਂ ਵਾਲੀ ਰੂਪਾਂ ਹੈ, ਸਮੁੰਦਰ ਨਾਲ ਖੇਡਾਂ ਖੇਡਣ ਵਾਲੀ ਰੂਪਾਂ।

‘ਸੋਮਾ! ਸਾਨੂੰ ਝਾਂਜਰੀ ਬੁਲਾ ਰਹੀ ਹੈ, ਇਹ ਚਾਨਣੀ ਰਾਤ...........' ਹਉਕਾ ਲੈ ਕੇ ਉਸ ਸੋਮਾਂ ਦੀ ਥਾਲੀ ਵਿਚ ਰੋਟੀ ਪਰੋਸਦਿਆਂ ਆਖਿਆ।

'ਅਜ ਨਹੀਂ ਰੂਪਾਂ, ਅਜ ਮੈਂ ਡਾਢਾ ਥਕਾ ਹੋਇਆ ਹਾਂ।' ਸੋਮਾਂ ਨੇ ਬੁਰਕੀ ਤੜਦਿਆਂ ਆਖਿਆ, 'ਜੇ ਤੇਰੀ ਮਰਜ਼ੀ ਹੈ, ਤਾਂ ਸਵੇਰੇ ਉਠਦਿਆਂ ਸਾਰ ਛੇਤੀ ਹੀ ਤੁਰ ਪਵਾਂਗਾ।'

'ਜਾ ਵੀ ਪਰੇ, ਤੂੰ ਤਾਂ ਇੰਜ ਹੀ ਰਿਹੋਂ, ਵੇਖ ਖਾਂ ਸਮੁੰਦਰ ਅਜ ਚਾਨਣੀ ਰਾਤ ਵਿਚ ਕਿਵੇਂ ਨਚ ਰਿਹਾ ਹੈ?'

ਸੋਮਾਂ ਨੇ ਰੋਟੀ ਖਾਂਦਿਆਂ ਸਾਗਰ ਵਲ ਵੇਖਿਆ, ਅਥਾਹ ਡੂੰਘਾ ਜਲ ਕਿਸੇ ਸ਼ੇਸ਼ਨਾਗ ਵਾਂਗ ਸ਼ੂਕ ਰਿਹਾ ਸੀ, ਕਿਸੇ ਕ੍ਰਿਸ਼ਨ

-੧੩੧-