ਪੰਨਾ:ਦਸ ਦੁਆਰ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਨਾ ਭੀ ਨਿਸਫ਼ਲ ਹੁੰਦਾ ਹੈ।

ਉਸ ਵੇਲੇ ਮੈਨੂੰ ਚੇਤੇ ਆ ਗਿਆ ਕਿ ਇਸ ਡਰਾਉਣੀ ਰਾਤ ਨੂੰ ਸੁਸ਼ੀਲਾ ਆਪਣੇ ਮਕਾਨ ਤੇ ਇਕੱਲੀ ਹੋਵੇਗੀ। ਸਾਡੇ ਸਕੂਲ ਦਾ ਮਕਾਨ ਉਸ ਦੇ ਬੰਗਲੇ ਤੋਂ ਉੱਚਾ ਤੇ ਬਹੁਤ ਪੱਕਾ ਸੀ। ਦਿਲ ਵਿਚ ਮੁੜ ਮੁੜ ਕੇ ਖ਼ਿਆਲ ਆਉਂਦਾ ਕਿ ਕੇਵਲ ਸੁਸ਼ੀਲਾ ਦਾ ਪਤਾ ਲੈਣ ਲਈ ਹੀ ਬਾਹਿਰ ਨਿਕਲਾਂ, ਪਰ ਹਿੰਮਤ ਨਾ ਪਈ। ਰਾਤ ਦੇ ਡੇਢ ਕੁ ਵਜੇ ਮੈਨੂੰ ਵੱਗਦੇ ਦਰਿਆ ਦੀਆਂ ਸ਼ਾਂ ਸ਼ਾਂ ਕਰਦੀਆਂ ਲਹਿਰਾਂ ਦੀ ਆਵਾਜ਼ ਸੁਣਾਈ ਦਿੱਤੀ। ਦੂਰ ਵੱਗਣ ਵਾਲੇ ਦਰਿਆ ਦਾ ਪਾਣੀ ਬੜੀ ਤੇਜ਼ੀ ਨਾਲ ਸ਼ਹਿਰ ਵੱਲ ਆ ਰਿਹਾ ਸੀ। ਮੈਂ ਆਪਣੇ ਕਮਰੇ ਚੋਂ ਨਿਕਲ ਕੇ ਸੁਸ਼ੀਲਾ ਦੇ ਮਕਾਨ ਵੱਲ ਨੱਸ ਪਿਆ। ਜਦੋਂ ਮੈਂ ਸਕੂਲ ਦੇ ਲਾਗੇ ਦੇ ਤਲਾ ਕੋਲ ਪੁੱਜਾ ਤਦੋਂ ਸਕੂਲ ਦੀ ਸੜਕ ਦਰਿਆ ਬਣ ਚੁੱਕੀ ਸੀ। ਸਕੂਲ ਦੀ ਕੁਰਸੀ ਕੋਈ ਸਤਾਰਾਂ ਫ਼ੁਟ ਉੱਚੀ ਸੀ, ਪਰ ਪਾਣੀ ਤੇਜ਼ੀ ਨਾਲ ਚੜ੍ਹ ਰਿਹਾ ਸੀ। ਮੈਂ ਦੂਜੇ ਕੰਢੇ ਵੱਲ ਪੁੱਜਾ, ਜਦੋਂ ਮੈਂ ਕੰਢੇ ਦੇ ਨੇੜੇ ਪੁੱਜਿਆ ਤਾਂ ਮੈਨੂੰ ਆਪਣੇ ਵੱਲ ਆਉਂਦਾ ਇਕ ਹੋਰ ਪੁਰਸ਼ ਵਿਖਾਈ ਦਿੱਤਾ। ਉਹ ਕੋਣ ਸੀ? ਮੇਰੇ ਸਰੀਰ ਦਾ ਅੰਗ ਅੰਗ ਕੰਬ ਰਿਹਾ ਸੀ ਤੇ ਮੇਰੀ ਆਤਮਾ ਜਾਗ ਉੱਠੀ ਸੀ; ਮੈਨੂੰ ਨਿਸਚੇ ਹੋ ਗਿਆ ਜੋ ਉਸ ਨੇ ਮੈਨੂੰ ਪਛਾਣ ਲਿਆ ਹੈ।

ਅਸੀਂ ਦੋਵੇਂ ਇਕ ਉੱਚੀ ਥਾਂ ਤੇ ਖੜੇ ਸਾਂ ਤੇ ਸਾਡੇ ਚਾਰੋਂ ਪਾਸੇ ਪਾਣੀ ਹੀ ਪਾਣੀ ਸੀ। ਇਸ ਵੇਲੇ ਹਨ੍ਹੇਰਾ ਘੁਪ ਪਿਆ ਹੋਇਆ ਸੀ ਤੇ ਅਸੀਂ ਦੋਵੇਂ ਚੁਪ-ਚੁਪੀਤੇ ਖੜੇ ਸਾਂ। ਇਥੋਂ ਤੋੜੀ ਕਿ ਅਸਾਂ ਨੇ ਇਕ ਦੂਜੇ ਦੀ ਸੁਖ ਸਾਂਦ ਵੀ ਨਾ ਪੁੱਛੀ। ਕੇਵਲ ਅਸੀਂ ਇਕ ਦੂਜੇ ਨੂੰ ਤਕ ਰਹੇ ਸਾਂ ਤੇ ਮੌਤ ਨੇ ਹੜ੍ਹ ਦੇ ਭੇਸ ਵਿਚ ਚਾਰੇ ਪਾਸਿਉਂ ਘੇਰਿਆ ਹੋਇਆ ਸੀ।

ਅੱਜ ਸਾਰੇ ਸੰਸਾਰ ਨੂੰ ਛੱਡ ਕੇ ਸੁਸ਼ੀਲਾ ਮੇਰੇ ਕੋਲ ਖੜੀ

-੧੫-

-੧੫-