ਪੰਨਾ:ਦੀਵਾ ਬਲਦਾ ਰਿਹਾ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਹੀ ਅਵਾਜ਼ ਵਿਚ ਪਰੋ ਕੇ ਗਾ ਰਿਹਾ ਹੋਵੇ। ਉਸ ਦਾ ਦਿਲ ਬਾਰੀਕ ਬਾਰੀਕ ਟੁਕੜੇ ਹੋ ਕੇ ਅਵਾਜ਼ ਵਿਚ ਇਕ ਮਿਕ ਹੋਇਆ ਜਾਪਦਾ।

........ਤੇ ਮੈਂ ਲਗਾਤਾਰ ਚਾਰ ਦਿਨ ਢੇਰ ਰਾਤ ਗਈ ਤਕ ਉਹੋ ਤੁਕਾਂ ਸੁਣਦਾ ਰਿਹਾ। ਪੰਜਵੇਂ ਦਿਨ ਜਿਸ ਵੇਲੇ ਅਵਾਜ਼ ਸ਼ੁਰੂ ਹੋਈ, ਮੈਂ ਉਠਿਆ, ਕੰਬਲ ਦੀ ਬੁਕਲ ਮਾਰੀ ਤੇ ਅਵਾਜ਼ ਦੀ ਦਿਸ਼ਾ ਵਲ ਰਾਤ ਦੇ ਤਿੰਨ ਵਜੇ ਮੈਂ ਚਲ ਤੁਰਿਆ। ਚੜ੍ਹਾਈਆਂ ਚੜ੍ਹ ਚੜ੍ਹ ਕੇ ਮੇਰੀਆਂ ਲੱਤਾਂ ਰਹਿ ਗਈਆਂ, ਕਈ ਜਗ੍ਹਾ ਤੋਂ ਠੇਡੇ ਵੀ ਲਗੇ ਪਰ ਮੈਂ ਹਿੰਮਤ ਨਾ ਹਾਰੀ। ਜਦੋਂ ਮੈਂ ਪਹਾੜੀ ਦੀ ਚੋਟੀ ਤੇ ਪੁੱਜਾ ਤਾਂ ਇਕ ਚਟਾਨ ਤੇ ਕੋਈ ਬੈਠਾ ਹੋਇਆ ਦੂਰੋਂ ਹੀ ਦਿਸ ਪਿਆ। ਉਥੋਂ ਹੀ ਉਹ ਅਵਾਜ਼ ਆ ਰਹੀ ਸੀ। ਮੈਂ ਚਟਾਨ ਤੋਂ ਕਾਫ਼ੀ ਉਰੇ ਹੀ ਇਕ ਵੱਡੇ ਬਾਰੇ ਪਥਰ ਤੇ ਬੈਠ ਗਿਆ। ਕਦੇ ਕਦੇ ਅਵਾਜ਼ ਆਉਂਦੀ ਤੇ ਫਿਰ ਬੰਦ ਹੋ ਜਾਂਦੀ। ਕੁਕੜਾਂ ਦੀਆਂ ਬਾਂਗਾਂ ਨੇ ਸੂਚਨਾ ਦੇ ਦਿੱਤੀ ਕਿ ਦਿਨ ਚੜ੍ਹਨ ਵਾਲਾ ਹੈ। ਥੱਕ ਕੇ ਚੂਰ ਹੋ ਚੁਕਿਆ ਸਾਂ ਤੇ ਉਸ ਗਾਉਣ ਵਾਲੀ ਬਾਰੇ ਕਈ ਖ਼ਿਆਲ ਮੇਰੇ ਦਿਮਾਗ਼ ਵਿਚ ਘੁੰਮ ਰਹੇ ਸਨ। ਮੈਂ ਉਥੇ ਇਕ ਵਡੇ ਜਹੇ ਪੱਥਰ ਤੇ ਲੰਮਾ ਪੈ ਗਿਆ ਤੇ ਉਸ ਗਾਉਣ ਵਾਲੀ ਵਲ ਵੇਖਣ ਲਗਾ। ਹੁਣ ਚਾਨਣ ਹੋ ਗਿਆ ਸੀ ਤੇ ਉਹ ਸਾਫ਼ ਨਜ਼ਰ ਆਉਣ ਲਗ ਪਈ। ਉਸ ਦੇ ਵਾਲਾਂ ਵਿਚ ਬਹੁਤ ਸਾਰੀ ਮੈਲ ਜੰਮੀ ਹੋਣ ਕਰ ਕੇ ਉਹ, ਲਿੱਟਾਂ ਬਣ ਗਏ ਸਨ। ਕੰਘੀ ਦੇ ਦਰਸ਼ਨ ਕੀਤਿਆਂ ਵੀ ਉਨ੍ਹਾਂ ਨੂੰ ਜੁਗ ਬੀਤ ਗਏ ਜਾਪਦੇ ਸਨ। ਉਸ ਦੇ ਕਪੜੇ ਕਈ ਥਾਵਾਂ ਤੋਂ ਪਾਟੇ ਹੋਏ ਤੇ ਇੰਨੇ ਮੈਲੇ ਹੋ ਚੁਕੇ ਸਨ ਕਿ ਉਨ੍ਹਾਂ ਦਾ ਰੰਗ ਵੀ ਮੈਲ ਹੇਠਾਂ ਢਕਿਆ ਗਿਆ

੫੮

ਜੋ ਦਰਦੀ ਹੋੋਂਦੋਂ ਹੈ ਤਾਂ