ਇੰਨਾ ਮਹੱਤਵ ਰਖਦੀਆਂ ਹਨ ਤੇ ਜਿਨ੍ਹਾਂ ਨੂੰ ਉਹ ਆਪਣੇ ਸੈਨਿਕ ਸੇਵਾ ਦੇ ਜ਼ਮਾਨੇ ਵਿਚ ਖੁਦ ਵੀ ਬੜਾ ਮਹੱਤਵਪੂਰਨ ਸਮਝਦਾ ਸੀ। ਹੁਣ ਉਹ ਐਸੀ ਨਵੀਂ ਉਚਾਈ ਤੇ ਜਾ ਖੜੋਤਾ ਸੀ, ਜਿਥੋਂ ਉਹ ਉਹਨਾਂ ਲੋਕਾਂ ਨੂੰ ਨੀਵੇਂ ਖੜੇ ਦੇਖ ਸਕਦਾ ਸੀ, ਜਿਨ੍ਹਾਂ ਨਾਲ ਪਹਿਲਾਂ ਉਸਨੂੰ ਈਰਖਾ ਹੁੰਦੀ ਸੀ। ਪਰ ਜਿਸ ਤਰ੍ਹਾਂ ਕਿ ਉਸਦੀ ਭੈਣ ਵਾਰਿਆ ਨੇ ਸਮਝਇਆ ਸੀ, ਸਿਰਫ ਇਹ ਹੀ ਇਕ ਭਾਵਨਾ ਉਸਨੂੰ ਪ੍ਰੇਸ਼ਾਨ ਨਹੀਂ ਕਰ ਰਹੀ ਹੈ। ਉਸ ਵਿਚ ਇਕ ਸੱਚੀ ਧਾਰਮਿਕ ਭਾਵਨਾ ਵੀ ਸੀ, ਜਿਸ ਸੰਬੰਧੀ ਵਾਰਿਆ ਅਣਜਾਣ ਸੀ। ਅਭਿਮਾਨ ਅਤੇ ਸਭ ਤੋਂ ਅੱਗੇ ਰਹਿਣ ਦੀ ਭਾਵਨਾ ਦੇ ਨਾਲ ਘੁਲ-ਮਿਲ ਕੇ ਇਹ ਧਾਰਮਿਕ ਭਾਵਨਾ ਉਸਨੂੰ ਪ੍ਰੇਰ ਰਹੀ ਸੀ। ਮੇਰੀ (ਮੰਗੇਤਰ) ਤੋਂ ਨਿਰਾਸ਼ ਹੋਣ ਉਤੇ, ਜਿਸ ਨੂੰ ਉਸਨੇ ਫਰਿਸ਼ਤਾ ਸਮਝਿਆ ਸੀ, ਉਸਦੇ ਦਿਲ ਨੂੰ ਇਤਨੀ ਗਹਿਰੀ ਠੇਸ ਲਗੀ ਸੀ ਕਿ ਉਹ ਇਕਦਮ ਇਤਨਾ ਉਪਰਾਮ ਹੋ ਗਿਆ ਸੀ ਤੇ ਇਹ ਉਪਰਾਮਤਾ ਉਸਨੂੰ ਕਿੱਥੇ ਲੈ ਗਈ? ਪ੍ਰਮਾਤਮਾ ਵਾਲੇ ਪਾਸੇ, ਬਚਪਨ ਦੀ ਉਸ ਸ਼ਰਧਾ ਵੱਲ, ਜੋ ਹਮੇਸ਼ਾ ਉਸ ਵਿਚ ਬਣੀ ਰਹੀ ਸੀ।
3
ਇੰਟਰਸੈਸ਼ਨ ਦੇ ਤਿਉਹਾਰ ਉਤੇ ਕਸਾਤਸਕੀ ਮਠ ਵਿਚ ਦਾਖਲ ਹੋਇਆ।
ਮਠ ਦਾ ਵਡਾ ਪਾਦਰੀ ਕੁਲੀਨ ਸੀ, ਵਿਦਵਾਨ, ਲੇਖਕ ਅਤੇ ਧਰਮ-ਗੁਰੂ ਸੀ। ਉਹ ਵਾਲਾਖੀਆਂ ਤੋਂ ਸ਼ੁਰੂ ਹੋਣ ਵਾਲੀ ਪਾਦਰੀਆਂ ਦੀ ਉਸ ਪੀੜ੍ਹੀ ਵਿਚੋਂ ਸੀ, ਜਿਹੜੇ ਆਪਣੇ ਚੁਣੇ ਹੋਏ ਆਗੂ ਤੇ ਗੁਰੂ ਵੱਲ ਨਿਰਵਿਵਾਦ ਆਗਿਆਕਾਰਤਾ ਕਰਕੇ ਵਿਲੱਖਣ ਸਨ। ਵੱਡਾ ਪਾਦਰੀ ਪ੍ਰਸਿਧ ਧਰਮ-ਗੁਰੂ ਅਮਵਰੋਸੀ ਦਾ ਚੇਲਾ ਸੀ, ਅਮਰਵਰੋਸੀ ਮਕਾਰੀ ਦਾ ਚੇਲਾ ਸੀ, ਜਿਹੜਾ ਅੱਗੇ ਧਰਮ-ਗੁਰੂ ਲਿਓਨਿਦ ਦਾ ਚੇਲਾ ਸੀ, ਤੇ ਉਹ ਪਾਇਸੀ ਵੇਲੀਚਕੋਵਸਕੀ ਦਾ ਚੇਲਾ ਸੀ। ਕਸਾਤਸਕੀ ਨੇ ਇਸੇ ਹੀ ਵੱਡੇ ਪਾਦਰੀ ਨੂੰ ਆਪਣਾ ਗੁਰੂ ਬਣਾ ਲਿਆ।
ਕਸਾਤਸਕੀ ਮਠ ਵਿਚ ਆ ਕੇ ਦੂਸਰੇ ਲੋਕਾਂ ਦੀ ਤੁਲਨਾ ਵਿਚ ਆਪਣੇ ਆਪ ਨੂੰ ਉੱਚਾ ਤਾਂ ਮਹਿਸੂਸ ਕਰਦਾ ਸੀ, ਪਰ ਨਾਲ ਹੀ ਪਹਿਲਾਂ ਦੇ ਸਭ ਕੰਮਾਂ ਦੀ ਤਰ੍ਹਾਂ ਉਹ ਇਥੇ ਮਠ ਵਿਚ ਵੀ ਬਾਹਰੀ ਅਤੇ ਅੰਦਰੂਨੀ ਪੂਰਣਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਹੀ ਸੁਖ ਮਹਿਸੂਸ ਕਰਦਾ ਸੀ। ਜਿਸ ਤਰ੍ਹਾਂ ਰਜਮੰਟ ਵਿਚ ਉਹ ਇਕ ਸ਼ਾਨਦਾਰ ਅਫਸਰ ਹੀ ਨਹੀਂ ਸੀ, ਸਗੋਂ ਐਸਾ ਸੀ, ਜੋ ਆਪਣੇ ਕੰਮਾਂ ਨਾਲ ਵੀ ਅੱਗੇ ਵਧਦਾ ਸੀ ਅਤੇ ਪੂਰਣਤਾ ਦੀਆਂ ਸੀਮਾਵਾਂ ਨੂੰ ਜ਼ਿਆਦਾ ਚੌੜੀਆਂ ਕਰਦਾ ਸੀ, ਇਸੇ ਤਰ੍ਹਾਂ ਸਾਧੂ ਦੇ ਰੂਪ ਵਿਚ ਵੀ ਉਸਨੇ ਪੂਰਣਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਉਹ ਹਮੇਸ਼ਾ ਖੂਬ ਮਿਹਨਤ ਕਰਦਾ, ਸੰਜਮੀ ਅਤੇ ਸ਼ਾਂਤ ਰਹਿੰਦਾ, ਤੋਲ-ਮਿਣ ਕੇ ਗੱਲ ਕਰਦਾ ਤੇ ਸਿਰਫ਼