ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩)

ਦੇ ਹਨ। ਇਨ੍ਹਾਂ ਦੇ ਦੰਦ ਸ਼ਿਕਾਰ ਦੇ ਜੋਗ ਚੰਗੇ ਹਨ, ਜੀਭ
ਖੌਰੀ ਹੈ, ਹੱਡੀਆਂ ਨੂੰ ਕੁਝ ਮਾਸ ਲੱਗਿਆ ਰਹੇ, ਤਾਂ ਉਸੇ ਨਾਲ
ਘੁਰੇੜ ਲੈਂਦੇ ਹਨ। ਏਹ ਸਾਰੇ ਜਾਨਦਾਰ ਅੰਗੁਲੀਆਂ ਦੇ ਭਾਰ
ਚਲਦੇ ਹਨ, ਇਨ੍ਹਾਂ ਦੀਆਂ ਅੰਗੁਲੀਆਂ ਦੇ ਹਿਠਾਹਾਂ ਕੂਲਾ ਕੂਲਾ
ਮਾਸ ਹੁੰਦਾ ਹੈ, ਇਹੋ ਕਾਰਣ ਹੈ, ਕਿ ਤਰਨ ਦੇ ਵੇਲੇ ਪੈਛੜ
ਸਾਰਖੀ ਨਹੀਂ ਸੁਣੀਦੀ। ਅੱਖਾਂ ਅਜੇਹੀਆਂ ਹਨ, ਕਿ ਦਿਨ ਨੂੰ
ਅਤੇ ਰਾਤ ਨੂੰ ਇੱਕੋ ਜਿਹਾ ਦੇਖ ਸੱਕਦੀਆਂ ਹਨ, ਪਰਮੇਸੁਰ ਨੈ
ਕੰਨ ਅਜੇਹੇ ਬਣਾਏ ਹਨ, ਕਿ ਰਤੀ ਭਰ ਖੜਕਾ ਬੀ ਸੁਣ
ਲੈਂਦੀਆਂ ਹਨ;ਸ਼ੇਰ,ਚਿੱਤਾ੍,ਬਘੇਲਾ ਆਦਿਕ ਸਾਰੇ ਇਸੇ ਤਰਾਂ
ਦੇ ਜੀਉ ਹਨ।।

ਬਘਿਆੜ॥

ਏਹ ਬਹੁਤਿਆਂ ਦੇਸਾਂ ਵਿੱਚ ਢੇਰ ਹੁੰਦੇ ਹਨ, ਉਚਿਆਈ
ਵਿੱਚ ਵੱਡੇ ਕੁੱਤੇ ਦੇ ਬਰਾਬਰ ਹੁੰਦਾ ਹੈ, ਨੁਹਾਰ ਵਿੱਚ ਬੀ ਉਸ
ਨਾਲ ਬਹੁਤ ਮਿਲਦਾ ਜੁਲਦਾ ਹੈ, ਪਰ ਸਿਰ ਲੰਮਾ ਹੁੰਦਾ ਹੈ,
ਨੱਕ ਨੋਕਦਾਰ, ਪੂਛਲ ਗੁੱਛੇ ਦਾਰ, ਅੱਖਾਂ ਵਿੰਗੀਆਂ, ਤਕੜਾ
ਅਤੇ ਬਲਵਾਨ ਅਜੇਹਾ ਹੁੰਦਾ ਹੈ, ਜੋ ਭੇਡ, ਬੱਕਰੀ ਨੂੰ ਮੂੰਹ ਵਿੱਚ
ਸੌਖਾ ਹੀ ਚਾ ਲੈ ਜਾਂਦਾ ਹੈ। ਇਹ ਵਡਾ ਝੱਲਾ ਹੈ, ਪਰ ਗਿਝਾਓ,