ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(18)


ਕੀ ਕੱਲਿਆਂ ਦਾ ਜੀਵਣਾ
ਕੀ ਕੱਲਿਆਂ ਦੀ ਕਾਰ
ਚੜੀ ਜਵਾਨੀ ਕੂਕਦੀ
ਦੂਜਾ ਹੈ ਦਰਕਾਰ

(19)


ਫੁੱਲ ਖਿੜੇ ਸਭ ਬਾਗ ਦੇ
ਆਈ ਰੁੱਤ ਬਹਾਰ
ਪਤਝੜ ਮੇਰੇ ਵਾਸਤੇ
ਲੋਕਾਂ ਲਈ ਬਹਾਰ

(20)


ਸੁਪਨਿਆਂ ਨੂੰ ਸੁਲਤਾਨ ਹੈਂ
ਉੱਤਮ ਤੇਰੀ ਜਾਤ
ਸੈ ਵਰਸਾਂ ਦੇ ਵਿਛੜੇ
ਆਣ ਮਲਾਵੇ ਰਾਤ

(21)


ਸੁਪਨਿਆਂ ਤੈਨੂੰ ਕਤਲ ਕਰਾਵਾਂ
ਮੇਰਾ ਝੋਰੇ ਪਾ ਲਿਆ ਚਿੱਤ
ਰਾਤੀਂ ਸੁੱਤੇ ਦੋ ਜਣੇ
ਦਿਨ ਚੜ੍ਹਦੇ ਨੂੰ ਇੱਕ

(22)


ਉੱਚਾ ਬੁਰਜ ਲਾਹੌਰ ਦਾ
ਵਿੱਚ ਤੋਤੇ ਦੀ ਖੋੜ
ਰੰਨਾਂ ਜਿਨ੍ਹਾਂ ਦੀਆਂ ਗੋਰੀਆਂ
ਉਨ੍ਹਾਂ ਝਾਕ ਨਾ ਹੋਰ

(23)


ਉੱਚਾ ਬੁਰਜ ਲਾਹੌਰ ਦਾ
ਖੜੀ ਸੁਕਾਵਾਂ ਕੇਸ
ਯਾਰ ਦਖਾਈ ਦੇ ਗਿਆ
ਕਰ ਕੇ ਭਗਵਾਂ ਭੇਸ

(24)


ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ
ਵਿੱਚੇ ਬੇੜੀ ਵਿੱਚੇ ਚੱਪੂ
ਵਿੱਚੇ ਮੰਝ ਮੁਹਾਣੇ

36/ ਪੰਜਾਬੀ ਸਭਿਆਚਾਰ ਦੀ ਆਰਸੀ