ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(39)


ਚਾਨਣ ਸਾਰਾ ਲੰਘ ਗਿਆ
ਮੂਹਰੇ ਆ ਗਿਆ ਨ੍ਹੇਰ
ਇੱਕ ਦਿਨ ਮੁੱਕ ਜਾਵਣਾ
ਤੈਂ ਮੁੜ ਨਾ ਜੰਮਣਾ ਫੇਰ

(40)


ਮਾਲਾ ਤੇਰੀ ਕਾਠ ਦੀ
ਧਾਗੇ ਲਈ ਪਰੋ
ਮਨ ਵਿੱਚ ਘੁੰਡੀ ਪਾਪ ਦੀ
ਭਜਨ ਕਰੇ ਕੀ ਉਹ

(41)


ਲੱਗਣ ਲੱਗੀ ਦੋਸਤੀ
ਘੋੜੀ ਅੰਦਰ ਬੰਨ੍ਹ
ਟੁੱਟਣ ਲੱਗੀ ਦੋਸਤੀ
ਛੱਪਰ ਸੂਈ ਨਾ ਟੰਗ

(42)


ਦੂਜੇ ਕੋਲੋਂ ਮੰਗਣਾ
ਸਿਰ ਦੁੱਖਾਂ ਦੇ ਦੁੱਖ
ਦੇ ਨਾਮ ਸੰਤੋਖੀਆ
ਮੇਰੀ ਉਤਰੇ ਮਨ ਦੀ ਭੁੱਖ

(43)


ਭੁੱਲ ਗਏ ਰਾਗ ਰੰਗ
ਭੁੱਲ ਗਈਆਂ ਜਕੜੀਆਂ
ਤਿੰਨ ਕੰਮ ਯਾਦ ਰਹਿ ਗਏ
ਨੂਣ ਤੇਲ ਲੱਕੜੀਆਂ

(44)


ਬੁਰਾ ਗਰੀਬ ਦਾ ਮਾਰਨਾ
ਬੁਰੀ ਗਰੀਬ ਦੀ ਹਾ
ਗਲੇ ਬੱਕਰੇ ਦੀ ਖਲ ਨਾ
ਲੋਹਾ ਭਸਮ ਹੋ ਜਾ

(45)


ਮੁੱਲਾਂ ਮਿਸਰ ਮਸ਼ਾਲਚੀ
ਤਿੰਨੋਂ ਇੱਕ ਸਮਾਨ
ਹੋਰਨਾਂ ਨੂੰ ਚਾਨਣ ਕਰਨ
ਆਪ ਹਨ੍ਹੇਰੇ ਜਾਣ

39/ਪੰਜਾਬੀ ਸਭਿਆਚਾਰ ਦੀ ਆਰਸੀ