ਪੰਨਾ:ਬੰਕਿਮ ਬਾਬੂ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੩)


ਹੈ ਕਿ ਕਿਸੇ ਚਤਰ ਕਾਰੀਗਰ ਨੇ ਬੜੇ ਜਤਨਾਂ ਨਾਲ ਪੱਥਰ ਦੀ ਤੀਵੀਂ-ਮੂਰਤ ਬਣਾਈ ਹੈ।

ਰਜਨੀ ਨੂੰ ਪਹਿਲਾਂ ਹੀ ਵੇਖਕੇ ਮੈਨੂੰ ਵਿਸ਼ਵਾਸ ਹੋ ਗਿਆ ਸੀ, ਕਿ ਇਹ ਸੁੰਦਰਤਾ ਅਪਾਰ ਹੋਣ ਤੇ ਵੀ ਖਿੱਚਣ ਵਾਲੀ ਨਹੀਂ। ਰਜਨੀ ਰੂਪਵਤੀ ਹੈ, ਪਰ ਉਸ ਦਾ ਰੂਪ ਵੇਖਕੇ ਕਦੇ ਕੋਈ ਪਾਗਲ ਨਹੀਂ ਹੋ ਸਕਦਾ, ਕਿਉਂਕਿ ਉਸ ਦੀਆਂ ਅੱਖ-ਪੁਤਲੀਆਂ ਵਿਚ ਉਹ ਮੋਹ ਲੈਣ ਵਾਲੀ ਹਰਕਤ ਨਹੀਂ। ਉਸ ਦੀ ਟਿਕਵੀਂ ਗੰਭੀਰ ਮੁਖ-ਕਾਂਤੀ ਵਿਚ ਇਕ ਤਰਾਂ ਦੀ ਅਦਭੁਤ ਖਿੱਚਣ-ਸ਼ਕਤੀ ਹੈ, ਪਰ ਉਹ ਖਿੱਚ ਕਿਸੇ ਹੋਰ ਹੀ ਤਰ੍ਹਾਂ ਦੀ ਹੈ। ਇੰਦਰੀਆਂ ਨਾਲ ਉਸ ਦਾ ਕੋਈ ਵਾਸਤਾ ਨਹੀਂ। ਜਿਸ ਨੂੰ ਪੰਜਵਾਂ ਅੰਗ ਕਹਿੰਦੇ ਹਨ, ਰਜਨੀ ਦੇ ਰੂਪ ਨਾਲ ਉਸ ਦਾ ਕੋਈ ਸਰੋਕਾਰ ਨਹੀਂ।

ਜੋ ਵੀ ਹੋਵੇ, ਮੈਂ ਕਦੇ ਕਦੇ ਚਿੰਤਾ ਕਰਿਆ ਕਰਦਾ ਸਾਂ ਕਿ ਰਜਨੀ ਦਾ ਕੀ ਹਾਲ ਹੋਵੇਗਾ । ਉਹ ਗਰੀਬ ਦੀ ਲੜਕੀ ਹੈ, ਪਰ ਉਸ ਨੂੰ ਵੇਖਕੇ ਜਾਪਦਾ ਹੈ ਕਿ ਉਹ ਸਾਧਾਰਨ ਸੁਭਾਉ ਦੀ ਨਹੀਂ। ਗਰੀਬ ਦੀ ਲੜਕੀ ਹੋਣ ਨਾਲ ਗਰੀਬ ਤੋਂ ਛੁਟ ਹੋਰ ਕਿਸੇ ਨਾਲ ਉਸਦੇ ਵਿਆਹ ਦੀ ਆਸ ਨਹੀਂ ਸੀ। ਪਰ ਕਿਸੇ ਗਰੀਬ ਨਾਲ ਵੀ ਹੁਣ ਤੀਕ ਉਸ ਦਾ ਵਿਆਹ ਨਹੀਂ ਹੋਇਆ । ਇਸ ਦਾ ਕਾਰਨ ਇਹੋ ਹੈ ਕਿ ਗਰੀਬ ਦੀ ਇਸਤ੍ਰੀ ਘਰ ਦੇ ਕੰਮ ਲਈ ਹੀ ਹੁੰਦੀ ਹੈ, ਪਰ ਜੇਹੜੀ ਤੀਵੀਂ ਅੰਨੀ ਹੋਣ ਦੇ ਕਾਰਨ ਘਰ ਦਾ ਕੰਮ ਧੰਦਾ ਨਹੀਂ ਕਰ ਸਕਦੀ,ਕੇਹੜਾ ਗਰੀਬ ਉਸ ਨਾਲ ਵਿਆਹ ਕਰੇਗਾ ? ਤੇ ਇਹੋ ਜੇਹੇ