ਪੰਨਾ:ਬੰਕਿਮ ਬਾਬੂ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੯)


ਕਿੱਥੇ ਹੈ ?"

ਉਹ ਏਸੇ ਤਰਾਂ ਦੀਆਂ ਕਈ ਗੱਲਾਂ ਕਰਦਾ ਗਿਆ । ਸ਼ੈਕਸ ਪੀਅਰ ਦੀਆਂ ਨਾਇਕਾਆਂ ਨਾਲ ਕਾਲੀ ਦਾਸ ਦੀ ਸ਼ਕੁੰਤਲਾ, ਉਰਵਸ਼ੀ, ਮਾਲਵਿਕਾ ਆਦਿ ਦਾ ਟਾਕਰਾ ਕਰਨ ਲੱਗਾ, ਤੇ ਖੂਬ ਛਾਣ ਛਾਣ ਕੇ ਅਲੋਚਨਾ ਕਰਦਾ ਹੋਇਆ ਸ਼ੈਕਸ ਪੀਅਰ ਉਤੇ ਕਾਲੀ ਦਾਸ ਨੂੰ ਤਰਜੀਹ ਦੇਣ ਲੱਗਾ ।

ਉਸ ਦੀਆਂ ਗੱਲਾਂ ਵਿਚ ਏਨਾਂ ਮਿਠਾਸ ਤੇ ਵਿਦਵਤਾ ਸੀ ਕਿ ਮੈਂ ਉਨ੍ਹਾਂ ਵਿਚ ਮੁਗਧ ਹੋਕੇ ਆਪਣੀ ਅਸਲੀ ਗੱਲ ਨੂੰ ਭੁੱਲ ਹੀ ਗਿਆ ।

ਵਕਤ ਵਧੀਕ ਹੋ ਜਾਣ ਕਰਕੇ ਅਮਰ ਨਾਥ ਕਹਿਣ ਲੱਗਾ "ਹੁਣ ਮੈਂ ਤੁਹਾਨੂੰ ਬਹੁਤੀ ਖੇਚਲ ਨਹੀਂ ਦਿਆਂਗਾ । ਜਿਹੜੀ ਗਲ ਤੁਹਾਨੂੰ ਕਹਿਣ ਲਈ ਮੈਂ ਆਇਆ ਸਾਂ ਉਹ ਆਖ ਹੀ ਨਹੀਂ ਸਕਿਆ, ਗੱਲਾਂ ਹੀ ਹੋਰ ਦੀਆਂ ਹੋਰ ਛਿੜ ਪਈਆਂ। ਰਾਮ ਚੰਦਰ ਦਾਸ, ਜੇਹੜਾ ਏਥੇ ਫੁਲ ਵੇਚਦਾ ਹੁੰਦਾ ਸੀ, ਉਸਦੀ ਇਕ ਲੜਕੀ ਹੈ ਜਿਸ ਦਾ ਨਾਂ 'ਰਜਨੀ' ਹੈ ।"

ਮੈਂ ਕਿਹਾ- "ਸ਼ਾਇਦ ਹੈ"

ਉਸ ਨੇ ਹਸ ਕੇ ਕਿਹਾ - ਸ਼ਾਇਦ ਨਹੀਂ, ਉਹ ਵਾਸਤਵ ਵਿਚ ਹੈ। ਮੈਂ ਉਸ ਨਾਲ ਵਿਆਹ ਕਰਾਣ ਦਾ ਇਰਾਦਾ ਕੀਤਾ ਹੈ ।"

ਮੈਂ ਹੈਰਾਨ ਰਹਿ ਗਿਆ।

ਉਹ ਕਹਿਣ ਲਗਾ- "ਰਾਜ ਚੰਦਰ ਨੂੰ ਇਹ ਗਲ ਕਹਿਣ ਲਈ ਗਿਆ ਸੀ ਤੇ ਉਸ ਨੂੰ ਕਹਿ ਆਇਆ ਹਾਂ ।"