ਪੰਨਾ:ਬੰਕਿਮ ਬਾਬੂ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੫)


ਮੇਰੇ ਹੱਥ ਵਿਚ ਦੇ ਕੇ ਕਿਹਾ - "ਇਸ ਨੂੰ ਪੜੋ - ਇਹ ਇਜ਼ਹਾਰ ਕਿਸਦਾ ਹੈ ?"

ਮੈਂ ਪੜ੍ਹਕੇ ਵੇਖਿਆ । ਬਿਆਨ ਦੇਣ ਵਾਲੇ ਦਾ ਨਾਮ ਹਰੇ ਕ੍ਰਿਸ਼ਨ ਦਾਸ ਸੀ । ਮੈਜਿਸਟਰੇਟ ਦੇ ਸਾਹਮਣੇ ਉਹ ਇਕ ਕੜੇ ਦੀ ਚੋਰੀ ਦੇ ਮੁਕੱਦਮੇ ਵਿਚ ਬਿਆਨ ਸੀ । ਬਿਆਨ ਵਿਚ ਪਿਤਾ ਦਾ ਨਾਮ ਤੇ ਥਾਂ ਟਿਕਾਣਾ ਵੀ ਦਰਜ ਹੁੰਦਾ ਹੈ । ਮੈਂ ਉਸ ਨੂੰ ਪੜਿਆ | ਮਨੋਹਰ ਦਾਸ ਦੇ ਪਿਤਾ ਦਾ ਨਾਮ ਤੇ ਥਾਂ ਟਿਕਾਣਾ ਵੀ ਦਰਜ ਸੀ । ਸਭ ਕੁਝ ਠੀਕ ਮਿਲਦਾ ਸੀ।

ਵਿਸ਼ਨੂੰ ਰਾਮ ਨੇ ਪੁਛਿਆ - "ਤੁਹਾਨੂੰ ਇਹ ਬਿਆਨ ਮਨੋਹਰ ਦਾਸ ਦੇ ਭਰਾ ਹਰੇ ਕ੍ਰਿਸ਼ਨ ਦਾਸ ਦਾ ਜਾਪਦਾ ਹੈ। ਕਿ ਨਹੀ ?"

ਮੈਂ - "ਜਾਪਦਾ ਤੇ ਉਸੇ ਦਾ ਹੈ ।"

ਵਿਸ਼ਨੂੰ ਰਾਮ - "ਜੇ ਅਜੇ ਵੀ ਸੰਸਾ ਹੋਵੇ ਤਾਂ ਇਸ ਦੇ ਮਜ਼ਮੂਨ ਨੂੰ ਪੜਦੇ ਜਾਓ । ਆਪੇ ਦੂਰ ਹੋ ਜਾਵੇਗਾ ।"

ਮੈਂ ਪੜਨ ਲਗਾ । ਲਿਖਿਆ ਸੀ - "ਮੇਰੀ ਛੇ ਮਹੀਨਿਆਂ ਦੀ ਲੜਕੀ ਹੈ । ਜਿਸ ਦੇ ਹਥੋਂ ਦੁਪਹਿਰਾਂ ਵੇਲੇ ਇਕ ਕੜਾ ਚੋਰੀ ਹੋ ਗਿਆ ।"

ਏਥੋਂ ਤੀਕ ਪੜਨ ਤੇ ਵਿਸ਼ਨੂੰ ਰਾਮ ਬੋਲਿਆ - "ਵੇਖੋ ਕਿੰਨੇ ਦਿਨਾਂ ਦਾ ਬਿਆਨ ਹੈ ?"

ਮੈਂ ਬਿਆਨ ਦੀ ਤਰੀਕ ਵੇਖੀ । ਇਹ ੧੯ ਵਰਿਆਂ ਦਾ ਸੀ ।"

ਵਿਸ਼ਨੂੰ ਰਾਮ - "ਇਸ ਹਸਾਬ ਨਾਲ ਉਸ ਲੜਕੀ