ਪੰਨਾ:ਬੰਕਿਮ ਬਾਬੂ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੩)


ਕੀ ਅਜ ਰੁਪਏ ਦੇ ਲੋਭ ਵਿਚ ਉਸ ਨਾਲ ਆਪ ਵਿਆਹ ਕਰਾਂ ? ਨਹੀਂ !

ਬਿਪਤਾ ਵਿਚ ਪੈਣ ਕਰਕੇ ਯਾਦ ਆਇਆ ਕਿ ਛੋਟੀ ਮਾਂ ਤੋਂ ਮਦਦ ਲਵਾਂ | ਘਰ ਵਿਚ ਛੋਟੀ ਮਾਂ ਹੀ ਸਭ ਤੋਂ ਸਿਆਣੀ ਹੈ। ਓਹਦੇ ਕੋਲ ਪੁਜਾ। ਪੁੱਛਿਆ - ਛੋਟੀ ਮਾਂ ! ਕੀ ਮੈਨੂੰ ਰਜਨੀ ਨਾਲ ਜ਼ਰੂਰ ਵਿਆਹ ਕਰਨਾ ਪਵੇਗਾ ? ਦੱਸ ਮੈਂ ਕੀ ਪਾਪ ਕੀਤਾ ਹੈ ?"

ਛੋਟੀ ਮਾਂ ਕੁਝ ਨਾ ਬੋਲੀ।

ਮੈਂ ਫਿਰ ਪੁਛਿਆ - "ਤਾਂ ਕੀ ਤੇਰੀ ਵੀ ਇਹੋ ਸਲਾਹ ਹੈ ?"

ਉਹ ਬੋਲੀ - "ਕਾਕਾ, ਰਜਨੀ ਕੁਲੀਨ ਘਰਾਣੇ ਦੀ ਲੜਕੀ ਹੈ।

"ਰਹਿਣ ਵੀ ਦੇਹ ਛੋਟੀ ਮਾਂ - ਤੂੰ ਵੀ...."

"ਮੈਂ ਸਮਝਦੀ ਹਾਂ ਉਸ ਦਾ ਚਾਲ ਚਲਣ ਵੀ ਚੰਗਾ ਹੈ ।"

"ਇਹ ਤਾਂ ਮੈਂ ਵੀ ਮੰਨਦਾ ਹਾਂ ।"

"ਉਹ ਸੋਹਣੀ ਵੀ ਰੱਜ ਕੇ ਹੈ ।"

"ਹਾਂ, ਹਰਨਾਖੀ - ਠੀਕ ਏ ਨਾ ?"

"ਕਾਕਾ, ਜੇ ਹਰਨਾਖੀ ਈ ਲੈਣ ਦੀ ਤੇਰੀ ਸਲਾਹ ਹੋਵੇ, ਤਾਂ ਦੂਜਾ ਵਿਆਹ ਕਰਾਣ ਵਿਚ ਕਿੰਨੀ ਕੁ ਢਿਲ ਲਗਦੀ ਏ ।"

"ਇਹ ਤੂੰ ਕੀ ਕਹਿੰਦੀ ਹੈ ਛੋਟੀ ਮਾਂ । ਰੁਪਏ ਦੀ