ਪੰਨਾ:ਬੰਕਿਮ ਬਾਬੂ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੦)


ਮੇਰੇ ਮਨ ਵਿਚ ਹਨ | ਸੁਖ ਮੇਰੇ ਮਨ ਵਿਚ ਹੈ, ਤਾਂ ਫਿਰ ਮੈਂ ਇਹ ਕੀਕਣ ਮੰਨਾ ਕਿ ਆਤਮਾ ਮੇਰੇ ਮਨ ਤੋਂ ਵਖ ਹੈ॥ ਜਿਸ ਦੀ ਕ੍ਰਿਆ ਵਿਖਾਈ ਦੇਂਦੀ ਹੈ, ਉਸ ਨੂੰ ਹੀ ਮੰਨਾਗਾ | ਜਿਸ ਦਾ ਕੋਈ ਨਿਸ਼ਾਨ ਨਜਰੀ ਨਹੀਂ ਆਉਂਦਾ ਉਸ ਨੂੰ ਕਿਉ ਮੰਨਾਂ ?"

ਸੰਨਿਆਸੀ-“ਪਰ ਇਹ ਕਿਉਂ ਨਹੀਂ ਕਹਿੰਦੇ ਕਿ ਮਨ ਤੇ ਸਰੀਰ ਇਕ ਹੈ। ਸਰੀਰ ਤੇ ਮਨ ਵਿਚ ਭੇਦ ਕਿਉਂ ਮੰਨਦੇ ਹੋ ? ਜੋ ਕੁਝ ਕੰਮ ਹੁੰਦਾ ਹੈ, ਉਹ ਸਭ ਸਰੀਰ ਦਾ, ਮਨ ਦਾ ਕੇਹੜਾ ਕੰਮ ਹੈ ?"

"ਚਿੰਤਾ, ਪ੍ਰਵਿਰਤੀ ਭੋਗ ਆਦ ।"

"ਤੁਸਾਂ ਕੀਕਣ ਜਾਣਿਆਂ ਕਿ ਇਹ ਸਭ ਸਰੀਰਕ ਕ੍ਰਿਆਵਾਂ ਨਹੀਂ ਹਨ ?"

"ਇਹ ਵੀ ਸਚ ਹੈ । ਮਨ ਸਰੀਰ ਦੀ ਕ੍ਰਿਆ ਮਾਤਰ ਹੈ।"

"ਚੰਗੀ ਗਲ ਹੈ । ਹੋਰ ਅਗੇ ਵਧੋ, ਕਹੋ ਕਿ ਸਰੀਰ ਵੀ ਪੰਜ ਭੂਤ ਦੀ ਕ੍ਰਿਆ ਮਾਤਰ ਹੈ |ਸੁਣੀਆਂ ਹੈ ਕਿ ਤੁਸੀਂ ਲੋਕ ਪੰਜ ਭੂਤ ਨੂੰ ਨਹੀਂ ਮੰਨਦੇ। ਤੁਸੀ ਲੋਕ ਬਹੁ-ਭੂਤ ਵਾਦੀ ਹੋ |ਐਸਾ ਹੀ ਸਹੀ । ਪਰ ਕਹਿੰਦੇ ਕਿਉਂ ਨਹੀਂ ਕਿ ਧਰਤੀ ਆਦ ਜਾਂ ਹੋਰ ਭੂਤ ਸਰੀਰ ਦਾ ਰੂਪ ਧਾਰਨ ਕਰਕੇ ਹੀ ਸਭ ਕੁਝ ਕਰਦੇ ਹਨ ? ਜੋ ਤੁਸੀਂ ਮੇਰੇ ਨਾਲ ਗੱਲਾਂ ਕਰ ਰਹੇ ਹੋ, ਤਾਂ ਮੈਂ ਕਹਾਂ ਕਿ ਕੇਵਲ ਪ੍ਰਿਥਵੀ ਆਦ ਭੂਤ ਮੇਰੇ ਸਾਮਣੇ ਖੜੇ ਹੋਕੇ ਸ਼ਬਦ ਬੋਲ ਰਹੇ ਹਨ ... ਸ਼ਚਿੰਦਰ