ਪੰਨਾ:ਬੰਕਿਮ ਬਾਬੂ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੦)


ਰਹੇ ਸੁਖੀ ਰਹੇ।"

"ਤੇ ਕੀ ਤੁਸੀਂ ਲੋਕ ਆਪਣਾ ਸੁਖ ਨਹੀਂ ਲੋੜਦੇ ?"

"ਕੜੀ ਦੇ ਸੁਖ ਵਿਚ ਹੀ ਸਾਡਾ ਸੁਖ ਹੈ। ਨਾਲੇ ਅਸਲ ਗਲ ਤਾਂ ਇਹ ਹੈ ਬਹੂ ਜੀ, ਕਿ ਤੁਹਾਡੇ ਮੁੰਡੇ ਨਾਲ ਵਿਆਹ ਕਰਾਉਣ ਵਿਚ ਰਜਨੀ ਰਾਜੀ ਨਹੀਂ।"

"ਇਹ ਕਿਉਂ? ਉਹ ਕੀ ਕਹਿੰਦੀ ਹੈ ?"

"ਕਹਿੰਦੀ ਹੈ ਸਚਿੰਦਰ ਬਾਬੂ ਵਰਗੇ ਨੂੰ ਅੰਨੀ ਦੀ ਕੀ ਲੋੜ|"

"ਤੇ ਅਮਰ ਨਾਥ ਬਾਬਤ ਕੀ ਕਹਿੰਦੀ ਹੈ ?"

"ਕਹਿੰਦੀ ਹੈ, ਓਸੇ ਦੀ ਕ੍ਰਿਪਾ ਨਾਲ ਹੀ ਤਾਂ ਸਾਨੂੰ | ਸਭ ਕੁਝ ਪ੍ਰਾਪਤ ਹੋਇਆ ਹੈ ।"

"ਪਰ ਵਿਆਹ ਦੇ ਮਾਮਲੇ ਵਿਚ ਕੁੜੀਆਂ ਤੋਂ ਪੁਛਣ ਦੀ ਲੋੜ ਹੀ ਕੀ ਹੈ | ਮਾਪੇ ਜਾਨਣ ਤੇ ਵਿਆਹ ਜਾਣੇ ।"

"ਬਹੂ ਜੀ, ਰਜਨੀ ਹੁਣ ਬਾਲੜੀ ਤੇ ਨਹੀਂ ਨਾ। ਫਿਰ ਮੇਰੀ ਢਿਡੋਂ ਕੱਢੀ ਉਲਾਦ ਵੀ ਨਹੀਂ, ਤੇ ਧਨ ਦੌਲਤ ਵੀ ਉਸੇ ਦਾ ਹੋਇਆ । ਜੇ ਅਜ ਮੈਨੂੰ ਚੁੰਡਿਓਂ ਫੜ ਕੇ ਘਰੋਂ ਬਾਹਰ ਕਢ ਦੇਵੇ ਤਾਂ ਸਾਡੀ ਕੀ ਵਟੀਦੀ ਏ । ਇਸ ਲਈ ਅਸੀ ਓਹਦੀ ਸਲਾਹ ਬਿਨਾ ਕਿਕਣ ਕਰ ਸਕਦੇ ਹਾਂ |"

"ਕੀ ਰਜਨੀ ਦੀ ਤੇ ਅਮਰ ਨਾਥ ਦੀ ਮੁਲਾਕਾਤ ਹੁੰਦੀ ਹੈ ?"

"ਨਹੀਂ,ਅਮਰ ਨਾਥ ਬਾਬੂ ਓਹਨੂੰ ਨਹੀਂ ਮਿਲਦਾ ।"

"ਹਛਾ, ਕੀ ਮੈਂ ਇਕ ਵਾਰੀ ਰਜਨੀ ਨੂੰ ਮਿਲ