ਪੰਨਾ:ਬੰਕਿਮ ਬਾਬੂ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੨)


ਤੇਰੀਆਂ ਅੱਖਾਂ ਰਾਜੀ ਕਰ ਦੇਂਦੀ ਹਾਂ, ਤਾਂ ਇਹ ਸ਼ਾਇਦ ਨਾ ਚਾਹੁੰਦੀ – ਮੈਂ ਤੁਹਾਥੋਂ ਇਸ ਦੇ ਬਦਲੇ ਸਚਿੰਦਰ ਹੀ ਮੰਗਦੀ । ਸਚਿੰਦਰ ਤੋਂ ਵਧਕੇ ਇਸ ਸੰਸਾਰ ਵਿਚ ਮੇਰੇ ਲਈ ਕੁਝ ਵੀ ਨਹੀਂ। ਇਸ ਅੰਨੀ ਦੀ ਦੁਖ-ਕਹਾਣੀ ਕੀ ਤੁਸੀਂ ਸੁਣੋਗੇ ਛੋਟੀ ਮਾਂ ?"

ਮੈਂ ਦੁਖੀ ਹੋ ਕੇ ਕਿਹਾ - "ਸੁਣਾਂਗੀ ।"

ਤਦ ਰਜਨੀ ਬੋਲੀ – "ਸਚਿੰਦਰ ਦੇ 'ਸ਼ਬਦ'ਤੇ ਉਸ ਦੇ ਸਪਰਸ਼ ਨੇ ਹੀ ਇਸ ਦਿਲ ਵਿਚ ਪ੍ਰੇਮ ਦਾ ਅਮੋੜ ਹੜ ਲਿਆਂਦਾ ਸੀ । ਇਸ ਤੋਂ ਬਾਦ ਰਜਨੀ ਨੇ ਆਪਣੀ ਸਾਰੀ ਦੁਖ-ਕਹਾਣੀ ਵੇਰਵੇ ਨਾਲ ਮੈਨੂੰ ਸੁਣਾਈ। ਤੇ ਫਿਰ ਬੋਲੀ - "ਛੋਟੀ ਮਾਂ, ਤੁਹਾਡੀਆਂ ਤਾਂ ਅੱਖਾਂ ਹਨ। ਕੀ ਅਖਾਂ ਹੁੰਦਿਆਂ ਵੀ ਕੋਈ ਏਨਾ ਪ੍ਰੇਮ ਕਰ ਸਕਦਾ ਹੈ ?"

ਮੈਂ ਮਨ ਹੀ ਮਨ ਕਿਹਾ - "ਅੰਨੀਏ, ਤੂੰ ਕੀ ਜਾਣੇ ਪ੍ਰੇਮ ਦਾ ਹਾਲ । ਤੂੰ ਲਲਿਤਾ ਨਾਲੋਂ ਹਜ਼ਾਰ ਗੁਣਾ ਸੁਖੀ ਹੈਂ। ਮੈਂ ਕਿਹਾ – "ਰਜਨੀ ! ਮੇਰਾ ਪਤੀ ਬੁੱਢਾ ਹੈ, ਮੈਂ ਇਹ ਸਭ ਨਹੀਂ ਜਾਣਦੀ । ਖੈਰ, ਪਰ ਤਾਂ ਤੇ ਮੈਨੂੰ ਇਹ ਸਮਝ ਕੇ ਬੜੀ ਖੁਸ਼ੀ ਹੋਈ ਹੈ ਕਿ ਸਚਿੰਦਰ ਨਾਲ ਵਿਆਹ ਕਰਨ ਲਈ ਤੂੰ ਤਿਆਰ ਹੈ।"

ਰਜਨੀ ਠੰਡਾ ਸਾਹ ਭਰ ਕੇ ਬੋਲੀ -"ਨਹੀਂ ਛੋਟੀ ਮਾਂ, ਇਹ ਅਸੰਭਵ ਹੈ ।"

"ਨਹੀਂ ?" ਮੈਂ ਅਸਚਰਜ ਹੋ ਕੇ ਪੁਛਿਆ - ਇਹ ਕਿਹੋ ਜਿਹਾ ਨਖਰਾ ਹੈ ਤੇਰਾ ? ਤੇ ਫੇਰ ਐਵੇਂ ਏਡੀ ਲੰਮੀ


੧੪੫