ਪੰਨਾ:ਬੰਕਿਮ ਬਾਬੂ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੧)



ਜੇਹੀ ਸੁੰਦਰੀ ਹੈ ? ਦ੍ਰਖਤ ਵਿਚ ਨਵੇਂ ਆਏ ਹੋਏ ਬੂਰ ਦੀ ਤਰਾਂ ਬੋਖੁਸ਼ ਦੇਣ ਵਾਲੀ ਰਜਨੀ ਮੌਤ ਦੇ ਨੇੜੇ ਜਾ ਰਹੀ ਹੈ। ਹੌਲੀ ਰਜਨੀ, ਹੌਲੀ ! ਮੈਂ ਤੈਨੂੰ ਵੇਖ ਰਿਹਾ ਹਾਂ । ਪਹਿਲਾਂ ਬੇ-ਪਰਵਾਹੀ ਕਰਕੇ ਮੈਂ ਤੈਨੂੰ ਵੇਖ ਨਹੀਂ ਸਾਂ ਸਕਿਆ, ਐਤਕੀ ਜਰਾ ਚੰਗੀ ਤਰਾਂ ਵੇਖ ਲਵਾਂ । ਸਹਿਜੇ ਰਜਨੀ ਸਹਿਜੇ ।

ਮੈਨੂੰ ਬੇਹੋਸ਼ੀ ਜੇਹੀ ਆ ਗਈ, ਹੋਸ਼ ਆਉਣ ਤੇ ਮੈਂ ਜੋ ਕੁਝ ਸੁਣਿਆਂ, ਉਸਦੇ ਏਥੇ ਦਸਣ ਦਾ ਕੋਈ ਲਾਭ ਨਹੀਂ। ਜਦ ਮੈਨੂੰ ਹੋਸ਼ ਆਈ ਤਾਂ ਰਾਤ ਹੋ ਗਈ ਸੀ । ਮੇਰੇ ਪਾਸ ਬਹੁਤ ਲੋਕ ਬੈਠੇ ਸਨ, ਪਰ ਮੈਂ ਇਹ ਸਭ ਕੁਝ, ਕੁਝ ਵੀ ਨਾ ਡਿੱਠਾ । ਮੈਂ ਵੇਖਿਆ ਕੇਵਲ ਓਸੇ ਮਸਤ ਚਾਲ ਚਲਦੀ ਗੰਗਾ ਨੂੰ, ਜਿਸ ਵਿਚ ਰਜਨੀ ਉਤਰ ਰਹੀ ਸੀ।

ਬਹੁਤ ਦਿਨਾਂ ਤੀਕ ਮੇਰਾ ਦਾਰੂ ਦਰਮਲ ਹੁੰਦਾ ਰਿਹਾ । ਪਰ ਮੇਰੀਆਂ ਅੱਖਾਂ ਅਗੋਂ ਰਜਨੀ ਦਾ ਰੂਪ ਪਲ ਭਰ ਲਈ ਵੀ ਨਾ ਹਟਿਆ । ਮੈਂ ਨਹੀਂ ਜਾਣਦਾ ਕਿ ਡਾਕਟਰ ਲੋਕ ਕੇਹੜੀ ਬੀਮਾਰੀ ਸਮਝ ਕੇ ਮੇਰਾ ਇਲਾਜ ਕਰ ਰਹੇ ਸਨ । ਮੇਰੀਆਂ ਅੱਖਾਂ ਸਾਹਮਣੇ ਜੇਹੜਾ ਰੂਪ ਹਰ ਦਮ ਨੱਚ ਰਿਹਾ ਸੀ, ਉਸਦਾ ਜ਼ਿਕਰ ਮੈਂ ਕਿਸੇ ਪਾਸ ਵੀ ਨਾ ਕੀਤਾ।

ਸਹਿਜੇ ਰਜਨੀ, ਸਹਿਜੇ ! ਮੇਰੇ ਇਸ ਹਿਰਦੇ-ਮੰਦਰ ਵਿਚ ਸਹਿਜੇ ਸਹਿਜੇ ਦਾਖ਼ਲ ਹੋ । ਏਨੀ ਕਾਹਲੀ ਕਿਉਂ ਕਰਦੀ ਹੈਂ। ਤੂੰ ਅੰਨੀ ਹੈ, ਰਾਹ ਨਹੀਂ ਜਾਣਦੀ, ਇਸ ਲਈ ਬਿਲਕੁਲ ਧੀਰੇ ਧੀਰੇ ! ਇਹ ਨਿਵਾਸ-ਸਥਾਨ ਛੋਟਾ