ਪੰਨਾ:ਬੰਕਿਮ ਬਾਬੂ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੬)


ਨਾਲ ਪਤਾ ਲਗ ਜਾਵੇਗਾ ਕਿ ਰਜਨੀ ਨਾਲ ਸਚਿੰਦਰ ਦੀ ਬਿਮਾਰੀ ਦਾ ਕੋਈ ਸੰਬੰਧ ਹੈ ਜਾਂ ਨਹੀਂ।

ਅਸਲ ਗੱਲ ਜਾਣਨ ਲਈ ਮੈਂ ਸਚਿੰਦਰ ਦੇ ਕੋਲ ਜਾ ਬੈਠੀ । ਏਧਰ ਓਧਰ ਦੀਆਂ ਗੱਲਾਂ ਤੋਂ ਬਾਦ ਮੈਂ ਢੰਗ ਨਾਲ ਰਜਨੀ ਦੀ ਗੱਲ ਛੇੜੀ । ਉਸ ਵੇਲੇ ਉਥੇ ਹੋਰ ਕੋਈ ਨਹੀਂ ਸੀ । ਰਜਨੀ ਦੀ ਗੱਲ ਸੁਣਦਾ ਹੀ ਮੁੰਡਾ ਝਟ ਮੂੰਹ ਫੇਰ ਕੇ ਮੇਰੀ ਵਲ ਤੱਕਣ ਲੱਗਾ । ਮੈਂ ਰਜਨੀ ਦੀਆਂ ਗੱਲਾਂ ਸ਼ੁਰੂ ਕਰ ਦਿਤੀਆਂ । ਸਚਿੰਦਰ ਕਿਸੇ ਗਲ ਦਾ ਉਤਰ ਨਹੀਂ ਸੀ ਦੇਂਦਾ, ਪਰ ਵਿਆਕਲ ਚਿਤ ਨਾਲ ਮੇਰੀ ਵੇਲ ਤਕ ਰਿਹਾ ਸੀ । ਮੁੰਡਾ ਬੜਾ ਚੰਚਲ ਹੋ ਉਠਿਆ। ਉਸ ਨੇ ਕਦੇ ਕੋਈ ਚੀਜ਼ ਚੁਕਣੀ ਕਦੇ ਰਖਣੀ ਸ਼ੁਰੂ ਕਰ ਦਿਤੀ । ਤਦ ਮੈਂ ਰਜਨੀ ਦੀ ਨਿੰਦਿਆ ਕਰਨ ਲੱਗੀ - ਉਹ ਪੈਸੇ ਦੀ ਬੜੀ ਲੋਭਣ ਹੈ | ਸਾਡੇ ਪਹਿਲੇ ਉਪਕਾਰਾਂ ਦਾ ਉਸ ਨੇ ਕੁਝ ਵੀ ਖ਼ਿਆਲ ਨਹੀਂ ਕੀਤਾ.........|"

ਮੇਰੀਆਂ ਇਹ ਗੱਲਾਂ ਸੁਣਕੇ ਸਚਿੰਦਰ ਦੇ ਮੱਥੇ ਤੇ ਵਟ ਪੈ ਗਏ, ਪਰ ਉਸ ਦੀਆਂ ਗਲਾਂ ਕਥਾਂ ਤੋਂ ਕੁਝ ਵੀ ਪ੍ਰਗਟ ਨਾ ਹੋ ਸਕਿਆ।

ਮੈਂ ਸਮਝ ਗਈ ਕਿ ਇਹ ਸੰਨਿਆਸੀ ਬਾਬੇ ਦੀ ਕਰਾਮਾਤ ਹੈ । ਉਹ ਇਸ ਸਮੇਂ ਕਿਤੇ ਵਾਂਢੇ ਚਲੇ ਗਏ ਸਨ। ਥੋੜੇ ਹੀ ਦਿਨਾਂ ਨੂੰ ਆਉਣ ਵਾਲੇ ਸਨ। ਮੈਂ ਉਸ ਦਾ ਰਾਹ ਵੇਖਣ ਲੱਗੀ । ਫਿਰ ਮੈਂ ਸੋਚਣ ਲਗੀ - ਉਹ ਆਕੇ ਕੀ ਕਰੇਗਾ । ਮੈਂ ਬੇ-ਸਮਝੀ ਦੇ ਵਸ ਬਿਨਾਂ