ਪੰਨਾ:ਬੰਕਿਮ ਬਾਬੂ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੯)


ਨੂੰ ਬੇਆਰਾਮ ਕਰ ਦਿਤਾ, ਇਸ ਦਾ ਵੀ ਸਭ ਤੋਂ ਬਹੁਤਾ ਅਸਰ ਸਚਿੰਦਰ ਦੇ ਮਨ ਤੇ ਹੀ ਹੋਇਆ ! ਉਹ ਘਬਰਾ ਉਠਿਆ, ਜਿਸ ਕਰਕੇ ਉਸ ਦੇ ਅੰਦਰ ਇਹ ਮਨੋ ਵਿਕਾਰ ਪੈਦਾ ਹੋ ਗਿਆ । ਏਸੇ ਮਾਨਸਿਕ ਰੋਗ ਦਾ ਸਹਾਰਾ ਲੈਕੇ ਰਜਨੀ ਦਾ ਲੁਕਵਾਂ ਪ੍ਰੇਮ ਉਸਦੇ ਅੰਦਰ ਫੇਰ ਜਾਗ ਉਠਿਆ। ਇਸ ਵੇਲੇ ਸਚਿੰਦਰ ਵਿਚ ਇਤਨੀ ਮਾਨਸਿਕ ਸ਼ਕਤੀ ਨਹੀਂ ਸੀ ਜਿਸ ਨਾਲ ਉਹ ਇਸ ਪ੍ਰੇਮ-ਵੇਗ ਨੂੰ ਦਬਾ ਸਕੇ । ਮੈਂ ਪਹਿਲਾਂ ਹੀ ਦਸ ਚੁਕਾ ਹਾਂ ਕਿ ਇਨ੍ਹਾਂ ਸਭ ਮਾਨਸਿਕ ਪੀੜਾਂ ਦੇ ਕਾਰਨ ਜੋ ਜੋ ਮਾਨਸਿਕ ਭਾਵ ਪ੍ਰਗਟ ਹੁੰਦੇ ਹਨ, ਉਸ ਸਮੇਂ ਉਹ ਸਭ ਵਿਕਾਰ ਦੇ ਰੂਪ ਵਿਚ ਹੀ ਪ੍ਰਗਟ ਹੁੰਦੇ ਹਨ । ਸਚਿੰਦਰ ਨੂੰ ਵੀ ਐਸਾ ਹੀ ਵਿਕਾਰ ਹੈ।"

ਤਦ ਮੈਂ ਵਿਆਕੁਲ ਹੋ ਕੇ ਸੰਨਿਆਸੀ ਨੂੰ ਕਿਹਾ - "ਇਸ ਲਈ ਹੁਣ ਕੀ ਉਪਾਉ ਹੋਵੇਗਾ ?"

ਸੰਨਿਆਸੀ ਕਹਿਣ ਲਗਾ - "ਮੈਂ ਡਾਕਟਰੀ ਇਲਮ ਨਹੀਂ ਜਾਣਦਾ, ਇਹ ਵੀ ਨਹੀਂ ਕਹਿ ਸਕਦਾ ਕਿ ਡਾਕਟਰਾਂ ਤੋਂ ਇਹ ਬੀਮਾਰੀ ਹਟ ਸਕਦੀ ਹੈ ਜਾਂ ਨਹੀਂ। ਮੈਂ ਕਦੇ ਨਹੀਂ ਸੁਣਿਆਂ ਕਿ ਕਿਸੇ ਡਾਕਟਰ ਨੇ ਇਜੇਹੇ ਰੋਗ ਨੂੰ ਦੂਰ ਕੀਤਾ ਹੋਵੇ ।

ਮੈਂ ਕਿਹਾ – "ਬਹੁਤ ਸਾਰੇ ਡਾਕਟਰਾਂ ਨੂੰ ਵਿਖਾ ਚਕੇ ਹਾਂ, ਪਰ ਕੋਈ ਫੈਦਾ ਨਹੀਂ ਹੋਇਆ।"

ਸੰਨਿਆਸੀ - "ਦੇਸੀ ਹਕੀਮ ਪਾਸੋਂ ਵੀ ਆਸ ਨਹੀਂ ।