ਪੰਨਾ:ਬੰਕਿਮ ਬਾਬੂ.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੪)





੭.

ਇਸ ਤੋਂ ਦੋ ਸਾਲ ਬਾਦ ਮੈਂ ਇਕ ਵਾਰੀ ਫਿਰਦਾ ਫਿਰਾਂਦਾ ਭਵਾਨੀ ਨਗਰ ਗਿਆ। ਸੁਣਿਆ ਸੀ ਕਿ ਮਿਤ੍ਰ ਘਰਾਣੇ ਦਾ ਕੋਈ ਸਜਣ ਏਥੇ ਰਹਿੰਦਾ ਹੈ । ਤੌਖਲੇ ਵਸ ਮੈਂ ਮਿਲਣ ਗਿਆ । ਬੂਹੇ ਤੇ ਸਚਿੰਦਰ ਨਾਲ ਮੁਲਾਕਾਤ ਹੋਈ |

ਸਚਿੰਦਰ ਨੇ ਮੈਨੂੰ ਪਛਾਣ ਕੇ ਜਫੀ ਪਾ ਲਈ । ਇਸ ਤੋਂ ਬਾਦ , ਮੇਰਾ ਹਥ ਫੜਕੇ ਅੰਦਰ ਲੈ ਗਿਆ । ਉਥੇ ਉਸਨੇ ਮੈਨੂੰ ਚੰਗੇ ਆਸਣ ਤੇ ਬਿਠਾਇਆ | ਬਹੁਤ ਦੇਰ ਤੱਕ ਉਸ ਨਾਲ ਗਲਾਂ ਕਥਾਂ ਹੁੰਦੀਆਂ ਰਹੀਆਂ । ਉਸ ਤੋਂ ਮੈਂ ਸੁਣਿਆਂ ਕਿ ਉਸ ਨੇ ਰਜਨੀ ਨਾਲ ਵਿਆਹ ਕਰ ਲਿਆ